CWC 19 Final: ਇਤਿਹਾਸ ਰਚਣ ਲਈ ਉਤਰਨਗੀਆਂ ਨਿਊਜ਼ੀਲੈਂਡ-ਇੰਗਲੈਂਡ ਦੀਆਂ ਟੀਮਾਂ

CWC 19 Final: ਇਤਿਹਾਸ ਰਚਣ ਲਈ ਉਤਰਨਗੀਆਂ ਨਿਊਜ਼ੀਲੈਂਡ-ਇੰਗਲੈਂਡ ਦੀਆਂ ਟੀਮਾਂ,ਲੰਡਨ: ਵਿਸ਼ਵ ਕੱਪ 2019 ਆਪਣੇ ਆਖਰੀ ਪੜਾਅ ‘ਤੇ ਪਹੁੰਚ ਚੁੱਕਿਆ ਹੈ। ਅੱਜ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖ਼ਿਤਾਬੀ ਭਿੜੰਤ ਹੋਵੇਗੀ। ਦੋਵੇਂ ਟੀਮਾਂ ਇਤਿਹਾਸ ਰਚਣ ਲਈ ਲਾਰਡਸ ਦੇ ਮੈਦਾਨ ‘ਤੇ ਖੇਡਣਗੀਆਂ।

ਲਗਾਤਾਰ ਦੂਜੀ ਵਾਰ ਆਈ. ਸੀ. ਸੀ. ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੇ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ ਨਜ਼ਰਾਂ ਆਪਣੀ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ ‘ਤੇ ਲੱਗੀਆਂ ਹੋਣਗੀਆਂ।

ਹੋਰ ਪੜ੍ਹੋ:ਵਿਸ਼ਵ ਕੱਪ 2019: ਜਾਣੋ, ਕਿਹੜੀ ਟੀਮ ਕਿਵੇਂ ਪਹੁੰਚ ਸਕਦੀ ਹੈ ਸੈਮੀਫਾਈਨਲ ‘ਚ

ਦੂਜੇ ਪਾਸੇ ਇਯੋਨ ਮੋਰਗਨ ‘ਤੇ ਇੰਗਲੈਂਡ ਨੂੰ ਆਪਣੇ ਘਰੇਲੂ ਮੈਦਾਨ ‘ਤੇ ਆਈ. ਸੀ. ਸੀ. ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਦਾ ਤਮਗਾ ਦਿਵਾਉਣ ਦਾ ਦਬਾਅ ਹੈ। ਵਿਰਾਟ ਕੋਹਲੀ ਦੀ ਭਾਰਤੀ ਟੀਮ ਨੂੰ ਸੈਮੀਫਾਈਨਲ ਵਿਚ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ, ਜਦਕਿ ਖੁਦ ਉਸ ਦੇ ਲਈ ਆਖਰੀ ਲੀਗ ਪੜਾਅ ਮੁਕਾਬਲਾ ਹਾਰਨ ਤੋਂ ਬਾਅਦ ਇਕ ਸਮੇਂ ਸੈਮੀਫਾਈਨਲ ਤੱਕ ਲਈ ਕੁਆਲੀਫਾਈ ਕਰਨਾ ਮੁਸ਼ਕਿਲ ਹੋ ਗਿਆ ਸੀ।

ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ ਅਤੇ ਜੇਸਨ ਰਾਏ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਓਪਨਿੰਗ ਸਾਂਝੇਦਾਰੀਆਂ ਨੇ ਟੀਮ ਨੂੰ ਲਗਾਤਾਰ ਮਜ਼ਬੂਤੀ ਦਿੱਤੀ ਹੈ।

-PTC News