CWC 2019: ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ

CWC 2019: ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ ,ਲੰਡਨ: ਬੀਤੇ ਦਿਨ ਵਿਸ਼ਵ ਕੱਪ ਦੀਆਂ ਦਾਅਵੇਦਾਰ ਮੰਨੀਆਂ ਜਾ ਰਹੀਆਂ 2 ਮਜ਼ਬੂਤ ਟੀਮਾਂ ਵਿਚਾਲੇ ਕਾਫੀ ਰੋਮਾਂਚਕ ਮੁਕਾਬਲਾ ਖੇਡਿਆ। ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡੇ ਗਏ ਇਸ ਮੁਕਾਬਲੇ ‘ਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਤੇ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਸੀ।


ਜਿਸ ਆਸਟ੍ਰੇਲੀਆ ਨੇ ਬੇਹਤਰੀਨ ਪ੍ਰਦਰਸ਼ਨ ਸਦਕਾ ਇੰਗਲੈਂਡ ਨੂੰ 64 ਦੌੜਾਂ ਨਾਲ ਮਾਤ ਦੇ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਟੀਮ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ 7 ਵਿਕਟਾਂ ‘ਤੇ 285 ਦੌੜਾਂ ਬਣਾਈਆਂ। ਜਿਨ੍ਹਾਂ ‘ਚ ਫਿੰਚ (116 ਗੇਂਦਾਂ ‘ਤੇ 100 ਦੌੜਾਂ) ਤੇ ਡੇਵਿਡ ਵਾਰਨਰ (61 ਗੇਂਦਾਂ ‘ਤੇ 53 ਦੌੜਾਂ) ਦਾ ਵੱਡਾ ਯੋਗਦਾਨ ਰਿਹਾ।


ਇਸ ਦੇ ਉਲਟ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ 26 ਦੌੜਾਂ ਤਕ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਬਾਅਦ ਵਿਚ ਬੇਨ ਸਟੋਕਸ (115 ਗੇਂਦਾਂ ‘ਤੇ 89 ਦੌੜਾਂ) ਡਟ ਕੇ ਖੇਡਿਆ ਪਰ ਇੰਗਲੈਂਡ 44.4 ਓਵਰਾਂ ਵਿਚ 221 ਦੌੜਾਂ ‘ਤੇ ਸਿਮਟ ਗਿਆ।


ਹੋਰ ਪੜ੍ਹੋ: ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਵਾਰਨਰ ਦੀ ਸ਼ਾਟ ‘ਤੇ ਨੈੱਟ ਗੇਂਦਬਾਜ਼ ਦੇ ਸਿਰ ‘ਤੇ ਲੱਗੀ ਸੱਟ, ਹਸਪਤਾਲ ‘ਚ ਭਰਤੀ

ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕਪਤਾਨ ਆਰੋਨ ਫਿੰਚ ਨੇ ਇਕ ਹੋਰ ਸੈਂਕੜੇ ਵਾਲੀ ਪਾਰੀ ਖੇਡੀ ਤੇ ਜੈਸਨ ਬਹਿਰਨਡ੍ਰੌਫ ਨੇ 5 ਵਿਕਟਾਂ ਲਈਆਂ, ਜਿਸ ਨਾਲ ਆਸਟਰੇਲੀਆ ਨੇ ਮੰਗਲਵਾਰ ਨੂੰ ਇੱਥੇ ਇੰਗਲੈਂਡ ‘ਤੇ 64 ਦੌੜਾਂ ਨਾਲ ਜਿੱਤ ਦਰਜ ਕਰ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਵਿਚ ਨੰਬਰ ਇਕ ਟੀਮ ਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਇਹ 7 ਮੈਚਾਂ ਵਿਚੋਂ ਤੀਜੀ ਹਾਰ ਹੈ, ਜਿਸ ਨਾਲ ਉਸਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇੰਗਲੈਂਡ ਦੇ 8 ਅੰਕ ਹਨ ਤੇ ਉਸ ਨੂੰ ਜੇਕਰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ ਭਾਰਤ ਤੇ ਨਿਊਜ਼ੀਲੈਂਡ ਵਿਰੁੱਧ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਹੀ ਪੈਣਗੇ।

-PTC News