Tue, Apr 23, 2024
Whatsapp

CWC 2019 : ਬੰਗਲਾਦੇਸ਼ ਦੀ ਵੈਸਟਇੰਡੀਜ਼ ਖਿਲਾਫ ਵੱਡੀ ਜਿੱਤ, 7 ਵਿਕਟਾਂ ਨਾਲ ਦਿੱਤੀ ਮਾਤ

Written by  Jashan A -- June 18th 2019 08:56 AM
CWC 2019 : ਬੰਗਲਾਦੇਸ਼ ਦੀ ਵੈਸਟਇੰਡੀਜ਼ ਖਿਲਾਫ ਵੱਡੀ ਜਿੱਤ, 7 ਵਿਕਟਾਂ ਨਾਲ ਦਿੱਤੀ ਮਾਤ

CWC 2019 : ਬੰਗਲਾਦੇਸ਼ ਦੀ ਵੈਸਟਇੰਡੀਜ਼ ਖਿਲਾਫ ਵੱਡੀ ਜਿੱਤ, 7 ਵਿਕਟਾਂ ਨਾਲ ਦਿੱਤੀ ਮਾਤ

CWC 2019 : ਬੰਗਲਾਦੇਸ਼ ਦੀ ਵੈਸਟਇੰਡੀਜ਼ ਖਿਲਾਫ ਵੱਡੀ ਜਿੱਤ, 7 ਵਿਕਟਾਂ ਨਾਲ ਦਿੱਤੀ ਮਾਤ,ਲੰਡਨ: ਆਈ. ਸੀ. ਸੀ. ਵਿਸਵ ਕੱਪ ਵਿਚ ਸੋਮਵਾਰ ਨੂੰ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ ਮੈਚ ਕਾਫੀ ਰੋਮਾਂਚਕ ਰਿਹਾ। ਜਿਸ 'ਚ ਬੰਗਲਾਦੇਸ਼ ਦੀ ਟੀਮ ਨੇ ਵੱਡੀ ਜਿੱਤ ਦਰਜ ਕੀਤੀ।

ਦੁਨੀਆ ਦੇ ਨੰਬਰ ਇਕ ਆਲਰਾਊਂਡਰ ਸ਼ਾਕਿਬ ਅਲ ਹਸਨ (ਅਜੇਤੂ 124) ਦੇ ਸ਼ਾਨਦਾਰ ਸੈਂਕੜੇ ਤੇ ਉਸ ਦੀ ਲਿਟਨ ਦਾਸ (ਅਜੇਤੂ 94) ਨਾਲ ਚੌਥੀ ਵਿਕਟ ਲਈ 189 ਦੌੜਾਂ ਦੀ ਜ਼ਬਰਦਸਤ ਅਜੇਤੂ ਸਾਂਝੇਦਾਰੀ ਦੀ ਬਦੌਲਤ ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਹੋਰ ਪੜ੍ਹੋ: 2 ਸਾਲਾ ਫਤਿਹਵੀਰ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਚੰਡੀਗੜ੍ਹ ਪੀ.ਜੀ.ਆਈ. ਦੇ ਡਾਕਟਰਾਂ ਨੇ ਐਲਾਨਿਆ ਮ੍ਰਿਤਕ ਪਹਿਲਾ ਬੱਲੇਬਾਜ਼ੀ ਕਰਨ ਉਤਰੀ ਵਿੰਡੀਜ਼ ਦੀ ਟੀਮ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 321 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਵਿਕਟਕੀਪਰ ਸ਼ਾਈ ਹੋਪ (96), ਓਪਨਰ ਐਵਿਨ ਲੂਈਸ (70) ਤੇ ਸ਼ਿਮਰੋਨ ਹੈੱਟਮਾਇਰ (50) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਬੰਗਲਾਦੇਸ਼ ਦੀ ਟੀਮ ਸਕੋਰ ਦਾ ਪਿੱਛਾ ਕਰਨ ਉਤਰੀ ਤਾਂ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੁਆਤ ਦਿੱਤੀ। ਪਰ ਸ਼ਾਕਿਬ ਦੇ ਸੈਂਕੜੇ ਨੇ ਵੈਸਟਇੰਡੀਜ਼ ਦੇ ਇਸ ਸਕੋਰ ਨੂੰ ਵੀ ਬੌਣਾ ਸਾਬਤ ਕਰ ਦਿੱਤਾ। ਬੰਗਲਾਦੇਸ਼ ਨੇ 41.3 ਓਵਰਾਂ ਵਿਚ 3 ਵਿਕਟਾਂ 'ਤੇ 322 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਹਾਸਲ ਕਰ ਲਈ। -PTC News

Top News view more...

Latest News view more...