CWC 2019 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਦਿੱਤੀ ਮਾਤ

CWC 2019 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਦਿੱਤੀ ਮਾਤ,ਸਾਊਥੰਪਟਨ: ਬੀਤੇ ਦਿਨ ਇੰਗਲੈਂਡ ਦੇ ਸਾਊਥੰਪਟਨ ‘ਚ ਖੇਡੇ ਗਏ ਇੱਕ ਰੋਮਾਂਚਕ ਮੈਚ ‘ਚ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਕੇ ਇੱਕ ਹੋਰ ਜਿੱਤ ਦਰਜ ਕਰ ਲਈ ਹੈ। ਜਿਸ ਦੌਰਾਨ ਬੰਦਲਾਦੇਸ਼ ਦੀਆਂ ਸੈਮੀਫਾਈਨਲ ਤੱਕ ਪਹੁੰਚਣ ਦੀਆਂ ਹੋਰ ਸੰਭਾਵਨਾਵਾਂ ਵਧ ਚੁੱਕੀਆਂ ਹਨ।


ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਤੇ ਮੁਸ਼ਫਿਕਰ ਰਹੀਮ (83) ਤੇ ਸ਼ਾਕਿਬ ਅਲ ਹਸਨ (51) ਦੇ ਅਰਧ ਸੈਂਕੜਿਆਂ ਦੀ ਬਦੌਲਤ 50 ਓਵਰਾਂ ‘ਚ 7 ਵਿਕਟਾਂ ‘ਤੇ 262 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।

ਹੋਰ ਪੜ੍ਹੋ: CWC 2109: ਭਾਰਤ ਨੇ ਅਫਗਾਨਿਸਤਾਨ ਨੂੰ 225 ਦੌੜਾਂ ਦਾ ਦਿੱਤਾ ਟੀਚਾ

ਉਧਰ 263 ਦੌੜਾਂ ਦਾ ਪਿੱਛਾ ਕਰਨ ਉਤਰੀ ਵਿਰੋਧੀ ਟੀਮ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਤੇ 47 ਓਵਰਾਂ ਵਿਚ 200 ਦੌੜਾਂ ‘ਤੇ ਹੀ ਸਾਰੀ ਟੀਮ ਆਊਟ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਸਾਕਿਬ ਅਲ ਹਸਨ ਨੇ ਜਿਥੇ ਬੱਲੇਬਾਜ਼ੀ ‘ਚ ਆਪਣੇ ਜੌਹਰ ਦਿਖਾਏ ਉਥੇ ਹੀ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ , ਸਾਕਿਬ ਨੇ 10 ਓਵਰਾਂ ਵਿਚ 29 ਦੌੜਾਂ ਦੇ ਕੇ 5 ਵਿਕਟਾਂ ਲਈਆਂ

ਜ਼ਿਕਰ ਏ ਖਾਸ ਹੈ ਕਿ ਬੰਗਲਾਦੇਸ਼ ਦੀ ਇਹ 7 ਮੈਚਾਂ ਵਿਚੋਂ ਤੀਜੀ ਜਿੱਤ ਹੈ, ਜਿਸ ਨਾਲ ਉਸ ਦੇ 7 ਅੰਕ ਹੋ ਗਏ ਹਨ ਤੇ ਉਹ 5ਵੇਂ ਸਥਾਨ ‘ਤੇ ਪਹੁੰਚ ਗਈ ਹੈ। ਅਫਗਾਨਿਸਤਾਨ ਦੀ ਇਹ ਲਗਾਤਰਾ ਸੱਤਵੀਂ ਹਾਰ ਹੈ ਤੇ ਉਹ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਚੁੱਕੀ ਹੈ।

-PTC News