ਹੋਰ ਖਬਰਾਂ

ਵਿਸ਼ਵ ਕੱਪ 2019: ਇੰਗਲੈਂਡ ਹੱਥੋਂ ਭਾਰਤ ਦੀ ਹਾਰ 'ਤੇ ਪਾਕਿਸਤਾਨੀ ਫੈਂਸ ਨੇ ਇੰਝ ਕੱਢਿਆ ਗੁੱਸਾ, ਤੁਸੀਂ ਵੀ ਦੇਖੋ

By Jashan A -- July 01, 2019 4:07 pm -- Updated:Feb 15, 2021

ਵਿਸ਼ਵ ਕੱਪ 2019: ਇੰਗਲੈਂਡ ਹੱਥੋਂ ਭਾਰਤ ਦੀ ਹਾਰ 'ਤੇ ਪਾਕਿਸਤਾਨੀ ਫੈਂਸ ਨੇ ਇੰਝ ਕੱਢਿਆ ਗੁੱਸਾ, ਤੁਸੀਂ ਵੀ ਦੇਖੋ,ਬੀਤੇ ਦਿਨ ਆਈਸੀਸੀ ਵਿਸ਼ਵ ਕੱਪ 2019 'ਚ ਭਾਰਤ ਅਤੇ ਇੰਗਲੈਂਡ 'ਚ ਮੁਕਾਬਲਾ ਖੇਡਿਆ ਗਿਆ। ਜਿਸ 'ਚ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 31 ਦੌੜਾਂ ਨਾਲ ਮਾਤ ਦਿੱਤੀ।ਇੰਗਲੈਂਡ ਲਈ ਇਹ ਕਰੋ ਜਾਂ ਮਰੋ ਵਰਗਾ ਮੈਚ ਸੀ।

ਇਸ ਹਾਰ ਤੋਂ ਬਾਅਦ ਪਾਕਿਸਤਾਨੀ ਫੈਂਸ ਦੀਆਂ ਉਮੀਦਾਂ ਨੂੰ ਝਟਕਾ ਲੱਗ ਗਿਆ ਹੈ, ਕਿਉਂਕਿ ਪਾਕਿਸਤਾਨ ਲਈ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਪਾਕਿਸਤਾਨੀ ਫੈਂਸ ਭਾਰਤ ਦਾ ਸਮਰਥਨ ਕਰ ਰਹੇ ਸਨ ਅਤੇ ਇੰਗਲੈਂਡ ਦੀ ਹਾਰ ਲਈ ਦੁਆ ਮੰਗ ਰਹੇ ਸਨ। ਇਸ ਹਾਰ ਤੋਂ ਬਾਅਦ ਪਾਕਿਸਤਾਨੀ ਫੈਨਸ ਆਪਣੀ ਭੜਾਸ ਕੱਢ ਰਹੇ ਹਨ। ਇੱਕ ਪਾਸੇ ਰੋਹਿਤ ਸ਼ਰਮਾ ਦੇ ਸੈਂਕੜਾ ਲਗਾਉਣ 'ਤੇ ਉਨ੍ਹਾਂ ਦੀ ਤਾਰੀਫ਼ ਹੋਈ, ਉੱਥੇ ਹੀ ਦੂਜੇ ਪਾਸੇ ਐੱਮ ਐੱਸ ਧੋਨੀ ਦੇ ਢਿੱਲਾ ਖੇਡਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ। ਟਵਿੱਟਰ 'ਤੇ ਲੋਕਾਂ ਨੇ ਜੰਮ ਕੇ ਭੜਾਸ ਕੱਢੀ।

ਹੋਰ ਪੜ੍ਹੋ:ਦਿੱਲੀ ਕਮੇਟੀ ਦੀ ਉੱਚ ਸਿੱਖਿਆ ਕਮੇਟੀ ਦੇ ਭੂਪਿੰਦਰ ਸਿੰਘ ਆਨੰਦ ਬਣੇ ਚੇਅਰਮੈਨ

ਟਵਿੱਟਰ ਯੂਜ਼ਰ ਅਲੀ ਕਾਮਰਾਜ਼ੀ ਨੇ ਟਵੀਟ ਕੀਤਾ ਹੈ, ''ਸੌਰੀ ਇੰਡੀਅਨ ਪੀਪਲ!! ਧੋਨੀ ਜਾਣਦੇ ਹਨ ਕਿ ਉਨ੍ਹਾਂ ਦੀ ਟੀਮ ਅਤੇ ਦੇਸ ਲਈ ਕੀ ਸਹੀ ਹੈ। ਸਾਰੇ ਜਾਣਦੇ ਹਨ ਕਿ ਇਸ ਹਾਰ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੈ।''


ਯੂਜ਼ਰ ਬੁਰਹਾਨ ਰਜ਼ਾ ਨੇ ਐੱਮਐੱਸ ਧੋਨੀ ਦੀ ਫੋਟੋ ਦੇ ਨਾਲ ਟਵੀਟ ਕੀਤਾ ਹੈ, ''ਬੈਸਟ ਫਿਨੀਸ਼ਰ... ਭਾਰਤ ਦੇ ਲਈ ਨਹੀਂ ਸਗੋਂ ਪਾਕਿਸਤਾਨ ਦੇ ਲਈ।''


ਸਵਰੂਪਾਨੰਦ ਬੈਨਰਜੀ ਨੇ ਲਿਖਿਆ ਹੈ, ''ਇਤਿਹਾਸ ਵਿੱਚ ਪਹਿਲੀ ਵਾਰ ਜਦੋਂ ਭਾਰਤ ਦੇ ਹਾਰਨ 'ਤੇ ਪਾਕਿਸਤਾਨੀ ਟੀਵੀ ਤੋੜ ਰਹੇ ਹਨ।''

ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤ ਅਤੇ ਇੰਗਲੈਂਡ ਦੇ ਮੈਚ ਤੋਂ ਪਹਿਲਾਂ ਪਾਕਿਸਤਾਨ 9 ਅੰਕਾਂ ਦੇ ਨਾਲ ਇੰਗਲੈਂਡ ਤੋਂ ਅੱਗੇ ਸੀ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਦੇ 10 ਅੰਕ ਹੋ ਗਏ ਹਨ ਅਤੇ ਉਸਦਾ ਇੱਕ ਮੈਚ ਬਾਕੀ ਹੈ।

-PTC News