ਹੋਰ ਖਬਰਾਂ

ਇੰਗਲੈਂਡ ਬਨਾਮ ਨਿਊਜ਼ੀਲੈਂਡ: ਅੱਜ ਜਿਹੜੀ ਟੀਮ ਜਿੱਤੇਗੀ ਉਹ ਅੰਤਿਮ 4 ਬਣਾਵੇਗੀ ਜਗ੍ਹਾ !

By Jashan A -- July 03, 2019 12:07 pm -- Updated:Feb 15, 2021

ਇੰਗਲੈਂਡ ਬਨਾਮ ਨਿਊਜ਼ੀਲੈਂਡ: ਅੱਜ ਜਿਹੜੀ ਟੀਮ ਜਿੱਤੇਗੀ ਉਹ ਅੰਤਿਮ 4 ਬਣਾਵੇਗੀ ਜਗ੍ਹਾ !,ਚੇਸਟਰ ਲੀ ਸਟ੍ਰੀਟ: ਆਈ. ਸੀ. ਸੀ. ਵਿਸ਼ਵ ਕੱਪ 2019 ਜਿਵੇਂ-ਜਿਵੇਂ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ।ਉਵੇਂ-ਉਵੇਂ ਹੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਅੱਜ ਇਕ ਹੋਰ ਰੋਮਾਂਚਕ ਮੁਕਾਬਲਾ ਖੇਡਿਆ ਜਾਣਾ ਹੈ, ਜਿਸ 'ਚ ਮੇਜ਼ਬਾਨ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਪਸ 'ਚ ਭਿੜਨਗੀਆਂ।

ਅੱਜ ਦਾ ਮੈਚ ਇਹਨਾਂ ਵਿੱਚੋਂ ਕੋਈ ਵੀ ਟੀਮ ਜਿੱਤਦੀ ਹੈ ਤਾਂ ਉਹ ਸੈਮੀਫਾਈਨਲ 'ਚ ਪਹੁੰਚ ਜਾਵੇਗੀ।ਸੂਚੀ ਵਿਚ ਟਾਪ-4 ਵਿਚੋਂ ਬਾਹਰ ਹੋ ਗਈ ਇੰਗਲੈਂਡ ਆਪਣੇ ਪਿਛਲੇ ਮੈਚ ਵਿਚ ਭਾਰਤ ਵਿਰੁੱਧ 31 ਦੌੜਾਂ ਦੀ ਜਿੱਤ ਤੋਂ ਬਾਅਦ ਟਾਪ-4 ਵਿਚ ਪਰਤ ਆਈ ਹੈ ਪਰ ਉਸ ਨੂੰ ਸੈਮੀਫਾਈਨਲ ਵਿਚ ਦਾਅਵਾ ਪੱਕਾ ਕਰਨ ਲਈ ਹਰ ਹਾਲ ਵਿਚ ਅਗਲੇ ਮੈਚ ਨੂੰ ਜਿੱਤਣਾ ਪਵੇਗਾ।

ਹੋਰ ਪੜ੍ਹੋ:ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ

ਅਜੇ ਇੰਗਲੈਂਡ ਦੇ 8 ਮੈਚਾਂ ਵਿਚ 10 ਅੰਕ ਹਨ, ਜਦਕਿ ਉਸ ਤੋਂ ਅੱਗੇ ਤੀਜੇ ਨੰਬਰ 'ਤੇ ਨਿਊਜ਼ੀਲੈਂਡ ਹੈ, ਜਿਸ ਦੇ 8 ਮੈਚਾਂ ਵਿਚੋਂ 11 ਅੰਕ ਹਨ ਤੇ ਉਸਦੀਆਂ ਨਜ਼ਰਾਂ ਵੀ ਆਖਰੀ-4 ਵਿਚ ਜਗ੍ਹਾ ਪੱਕੀ ਕਰਨ 'ਤੇ ਲੱਗੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਨੂੰ ਚੇਸਟਰ ਲੀ ਸਟ੍ਰੀਟ ਵਿਚ ਹਾਰ ਝੱਲਣੀ ਪਈ ਤਾਂ ਆਪਣਾ ਅਗਲਾ ਮੈਚ ਜਿੱਤਣ ਦੀ ਸਥਿਤੀ ਵਿਚ ਪਾਕਿਸਤਾਨ ਦੇ ਚੌਥੇ ਨੰਬਰ 'ਤੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਬੰਗਲਾਦੇਸ਼ ਵੀ ਦੌੜ ਵਿਚ ਬਣੀ ਹੋਈ ਹੈ ਪਰ ਪਾਕਿਸਤਾਨ ਤੇ ਉਸ ਦੀ ਰਨ ਰੇਟ ਪਿੱਛੇ ਹੈ, ਅਜਿਹੀ ਹਾਲਤ 'ਚ ਚੌਥੇ ਸਥਾਨ ਲਈ ਸਮੀਕਰਨ ਕਾਫੀ ਉਲਝੇ ਹੋਏ ਹਨ।

-PTC News

  • Share