ਵਿਸ਼ਵ ਕੱਪ 2019: ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

ਵਿਸ਼ਵ ਕੱਪ 2019: ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ,ਸਾਊਥੰਪਟਨ: ਆਈ.ਸੀ.ਸੀ. ਵਿਸ਼ਵ ਕ੍ਰਿਕਟ ਕੱਪ 2019 ਇੰਗਲੈਂਡ ਵਿਚ ਚੱਲ ਰਿਹਾ ਹੈ। ਜਿਸ ਦੌਰਾਨ ਅੱਜ ਵਰਲਡ ਕੱਪ ਦੀ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਸਾਊਥੰਪਟਨ ‘ਚ ਵੈਸਟਇੰਡੀਜ਼ ਖਿਲਾਫ ਖੇਡੇਗੀ।ਇੰਗਲੈਂਡ 32 ਸਾਲ ਤੋਂ ਵਿੰਡੀਜ਼ ਖਿਲਾਫ ਅਜੇਤੂ ਹੈ ਅਤੇ ਉਸ ਨੇ ਲਗਾਤਾਰ ਪੰਜ ਮੁਕਾਬਲੇ ਜਿੱਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਟੂਰਨਾਮੈਂਟ ‘ਚ ਇੰਗਲੈਂਡ ਨੇ 3 ਮੈਚਾਂ ‘ਚੋਂ 2 ‘ਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਵੈਸਟਇੰਡੀਜ਼ ਨੇ 3 ‘ਚੋਂ ਇਕ ਮੁਕਾਬਲਾ ਜਿੱਤਿਆ ਹੈ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਹੋਰ ਪੜ੍ਹੋ:ਚਾਰ ਸਾਲ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਗਵਾਇਆ ਸੀ ਇਸ ਦਿੱਗਜ ਖਿਡਾਰੀ ਨੂੰ, ਪੜ੍ਹੋ ਪੂਰੀ ਖਬਰ

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤੱਕ 101 ਵਨ-ਡੇ ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 101 ਮੁਕਾਬਲਿਆਂ ‘ਚ ਇੰਗਲੈਂਡ ਨੇ 51 ਮੈਚ ਜਿੱਤੇ ਹਨ ਜਦਕਿ ਵੈਸਟਇੰਡੀਜ਼ ਨੇ 44 ਮੈਚ ਜਿੱਤੇ ਹਨ।

ਜੇ ਗੱਲ ਵਿਸ਼ਵ ਕੱਪ ਦੀ ਕੀਤੀ ਜਾਵੇ ਤਾਂ ਵਰਲਡ ਕੱਪ ‘ਚ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ 6 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 6 ਮੁਕਾਬਲਿਆਂ ‘ਚੋਂ ਇੰਗਲੈਂਡ ਨੇ 5 ਮੁਕਾਬਲੇ ਜਿੱਤੇ ਹਨ ਜਦਕਿ ਵੈਸਟਇੰਡੀਜ਼ ਨੇ 1 ਮੁਕਾਬਲਾ ਜਿੱਤਿਆ ਹੈ।

-PTC News