CWC 2019: ਸੈਮੀਫਾਈਨਲ 'ਚ ਅੱਜ ਭਾਰਤ-ਨਿਊਜ਼ੀਲੈਂਡ ਹੋਵੇਗੀ ਜ਼ਬਰਦਸਤ ਟੱਕਰ, ਕੌਣ ਮਾਰੇਗਾ ਬਾਜ਼ੀ ?

By Jashan A - July 09, 2019 9:07 am

CWC 2019: ਸੈਮੀਫਾਈਨਲ 'ਚ ਅੱਜ ਭਾਰਤ-ਨਿਊਜ਼ੀਲੈਂਡ ਹੋਵੇਗੀ ਜ਼ਬਰਦਸਤ ਟੱਕਰ, ਕੌਣ ਮਾਰੇਗਾ ਬਾਜ਼ੀ ?,ਮੈਨਚੇਸਟਰ: ਇੰਗਲੈਂਡ ਦੀ ਧਰਤੀ 'ਤੇ ਖੇਡਿਆ ਜਾ ਰਿਹਾ ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ 'ਤੇ ਪਹੁੰਚ ਚੁੱਕਿਆ ਹੈ। ਅੱਜ ਤੋਂ ਸੈਮੀਫਾਈਨਲ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ।ਇਸ ਵਾਰ ਸੈਮੀਫਾਈਨਲ 'ਚ ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਪਹੁੰਚੀਆਂ ਹਨ।


ਜਿਸ ਦੌਰਾਨ ਸੈਮੀਫਾਈਨਲ ਦਾ ਪਹਿਲਾ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਮੈਨਚੇਸਟਰ ਦੇ ਮੈਦਾਨ 'ਤੇ ਖੇਡਿਆ ਜਾਵੇਗਾ, ਜਦਕਿ ਦੂਜੇ ਸੈਮੀਫਾਈਨਲ ਵਿਚ ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਵੱਡੇ ਵਿਰੋਧੀਆਂ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਮੁਕਾਬਲਾ ਹੋਵੇਗਾ।


ਗਰੁੱਪ ਗੇੜ ਵਿਚ ਟੀਮ ਨੇ ਸਿਰਫ ਇਕ ਮੈਚ ਹਾਰਿਆ ਸੀ ਅਤੇ ਉਹ ਆਖਰੀ ਗਰੁੱਪ ਮੈਚ ਵਿਚ ਸ਼੍ਰੀਲੰਕਾ 'ਤੇ 7 ਵਿਕਟਾਂ ਦੀ ਜਿੱਤ ਤੇ ਦੱਖਣੀ ਅਫਰੀਕਾ ਦੀ ਆਸਟਰੇਲੀਆ 'ਤੇ 10 ਦੌੜਾਂ ਦੀ ਰੋਮਾਂਚਕ ਜਿੱਤ ਕਾਰਣ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਰਿਹਾ ਹੈ।


ਹੋਰ ਪੜ੍ਹੋ:ਇਸ ਬਾਲ ਘਰ ਵਿੱਚ ਹੁੰਦਾ ਸੀ ਬੱਚੀਆਂ ਦਾ ਜਿਨਸੀ ਸ਼ੋਸ਼ਣ ,ਬੱਚੀਆਂ ਨੇ ਕੀਤਾ ਖ਼ੁਲਾਸਾ

ਭਾਰਤੀ ਟੀਮ ਨੇ ਆਪਣੇ ਗਰੁੱਪ ਗੇੜ ਵਿਚ ਆਲਰਾਊਂਡ ਖੇਡ ਦਿਖਾਈ ਹੈ ਤੇ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਉਸ ਦਾ ਪੱਲੜਾ ਕੀਵੀ ਟੀਮ 'ਤੇ ਭਾਰੀ ਕਿਹਾ ਜਾ ਸਕਦਾ ਹੈ ਪਰ ਦੋਵੇਂ ਟੀਮਾਂ ਵਿਸ਼ਵ ਕੱਪ ਵਿਚ ਪਹਿਲੀ ਵਾਰ ਇਕ-ਦੂਜੇ ਨਾਲ ਭਿੜ ਰਹੀਆਂ ਹਨ, ਅਜਿਹੀ ਹਾਲਤ ਵਿਚ ਓਲਡ ਟ੍ਰੈਫਰਡ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਕਿਸੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।


ਉਧਰ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਕੇਨ ਵਿਲੀਅਮਸਨ ਦੀ ਕਪਤਾਨੀ ਵਿਚ ਨਿਊਜ਼ੀਲੈਂਡ ਟੀਮ ਨੇ ਵੀ ਵਿਸ਼ਵ ਕੱਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਕ ਸਮੇਂ ਗਰੁੱਪ ਗੇੜ ਵਿਚ ਚੋਟੀ 'ਤੇ ਰਹਿਣ ਤੋਂ ਬਾਅਦ ਉਹ ਪਟੜੀ ਤੋਂ ਉਤਰ ਕੇ ਲੈਅ ਗੁਆ ਬੈਠੀ। ਅੰਤ ਉਸ ਨੇ ਚੌਥੇ ਨੰਬਰ 'ਤੇ ਰਹਿ ਕੇ 11 ਅੰਕਾਂ ਨਾਲ ਆਖਰੀ-4 ਵਿਚ ਜਗ੍ਹਾ ਬਣਾਈ।

-PTC News

adv-img
adv-img