CWC 2019 : ਭਾਰਤ ਨੇ ਅਫਗਾਨਿਸਤਾਨ ਖਿਲਾਫ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ

CWC 2019 : ਭਾਰਤ ਨੇ ਅਫਗਾਨਿਸਤਾਨ ਖਿਲਾਫ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ,ਸਾਊਥੰਪਟਨ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵਰਲਡ ਕੱਪ 2019 ਦਾ 28ਵਾਂ ਮੈਚ ਸਾਊਥੰਪਟਨ ਵਿਖੇ ਕੁਝ ਹੀ ਦੇਰ ਵਿਚ ਸ਼ੁਰੂ ਹੋਵੇਗਾ। ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਨੇ ਇਸ ਮੁਕਾਬਲੇ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।


ਆਈਸੀਸੀ ਵਿਸ਼ਵ ਕੱਪ 2019 ‘ਚ ਭਾਰਤ ਤੇ ਅਫ਼ਗਾਨੀਸਤਾਨ ਵਿਚਕਾਰ ਇਹ ਪਹਿਲਾ ਮੁਕਾਬਲਾ ਹੋਵੇਗਾ।ਭਾਰਤ ਇਕ ਮੈਚ ਰੱਦ ਹੋਣ ਤੋਂ ਬਾਅਦ 7 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ‘ਤੇ ਹੈ।ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਹੁਣ ਤੱਕ 4 ਮੈਚ ਹੋਏ ਹਨ ਜਿਹਨਾਂ ਵਿੱਚੋ 3 ਜਿੱਤੇ ਹਨ ‘ਤੇ ਇੱਕ ਮੁਕਬਲਾ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ।

ਟੀਮਾਂ :
ਭਾਰਤ : ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।

ਅਫਗਾਨਿਸਤਾਨ : ਨੂਰ ਅਲੀ ਜ਼ਾਦਰਾਨ, ਗੁਲਬਦੀਨ ਨਾਇਬ, ਰਹਿਮਤ ਸ਼ਾਹ, ਹਾਸ਼ਮਤੁੱਲਾਹ ਸ਼ਾਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਨਜੀਬੁੱਲਾ ਜ਼ਾਦਰਾਨ, ਰਾਸ਼ਿਦ ਖ਼ਾਨ, ਇਕਰਾਮ ਅਲੀ ਖਿਲ, ਦੌਲਤ ਜ਼ਾਦਰਾਨ / ਹਮਿਦ ਹਸਨ, ਮੁਜੀਬ ਉਰ ਰਹਿਮਾਨ।

-PTC News