Thu, Apr 25, 2024
Whatsapp

CWC 2019: ਭਾਰਤ ਨੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 353 ਦੌੜਾਂ ਦਾ ਰੱਖਿਆ ਟੀਚਾ

Written by  Jashan A -- June 09th 2019 06:51 PM -- Updated: June 09th 2019 10:56 PM
CWC 2019: ਭਾਰਤ ਨੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 353 ਦੌੜਾਂ ਦਾ ਰੱਖਿਆ ਟੀਚਾ

CWC 2019: ਭਾਰਤ ਨੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 353 ਦੌੜਾਂ ਦਾ ਰੱਖਿਆ ਟੀਚਾ

CWC 2019: ਭਾਰਤ ਨੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 353 ਦੌੜਾਂ ਦਾ ਰੱਖਿਆ ਟੀਚਾ,ਭਾਰਤ ਅਤੇ ਆਸਟਰੇਲੀਆ ਵਿਚਾਲੇ ਵਰਲਡ ਕੱਪ 2019 ਦਾ 14ਵਾਂ ਮੁਕਾਬਲਾ ਲੰਡਨ ਦੇ ਕਨਿੰਗਟਨ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਸ਼ਾਨਦਾਰ ਰਹੀ। ਭਾਰਤ ਨੇ ਆਸਟ੍ਰੇਲੀਆ ਨੂੰ 353 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ 50 ਓਵਰਾਂ 'ਚ 5 ਵਿਕਟਾਂ ਗਵਾ ਕੇ 352 ਦੌੜਾਂ ਬਣਾਉਣ 'ਚ ਕਾਮਯਾਬ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਬਿਨਾ ਵਿਕਟ ਗੁਆਏ 100 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ।ਸ਼ਿਖਰ ਧਵਨ ਦੇ ਰੂਪ 'ਚ ਦਿਵਾਈ। ਧਵਨ 109 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ 117 ਦੌੜਾਂ ਬਣਾ ਆਊਟ ਹੋਏ।ਰੋਹਿਤ ਸ਼ਰਮਾ ਨੇ 57 ਦੌੜਾਂ, ਹਾਰਦਿਕ ਪੰਡਿਆ ਨੇ 48 ਦੌੜਾਂ, ਮਹਿੰਦਰ ਸਿੰਘ ਧੋਨੀ ਨੇ 27 , ਕਪਤਾਨ ਕੋਹਲੀ ਨੇ 82 ਜਦਕਿ ਕੇ ਐੱਲ ਰਾਹੁਲ ਨੇ 11ਦੌੜਾਂ ਦਾ ਯੋਗਦਾਨ ਪਾਇਆ। -PTC News

Top News view more...

Latest News view more...