Thu, Apr 25, 2024
Whatsapp

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

Written by  Jashan A -- June 16th 2019 02:35 PM -- Updated: June 16th 2019 02:45 PM
ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ,ਲੰਡਨ: ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਇੰਗਲੈਂਡ ਦੀ ਧਰਤੀ ‘ਤੇ ਚੱਲ ਰਿਹਾ ਹੈ। ਵਿਸ਼ਵ ਕੱਪ 2019 ‘ਚ ਹੁਣ ਤੱਕ ਦੇ ਸਾਰੇ ਹੀ ਮੁਕਾਬਲੇ ਦਿਲ ਖਿੱਚਵੇਂ ਰਹੇ ਹਨ। ਪਰ ਇਸ ਮਹਾਕੁੰਭ ਦਾ ਸਭ ਤੋਂ ਫਸਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਯਾਨੀ ਸੁਪਰ ਸੰਡੇ ਨੂੰ ਖੇਡਿਆ ਜਾ ਰਿਹਾ ਹੈ।

ਇਹ ਮੈਚ ਮੈਨਚੈਸਟਰ ਦੇ ਓਲਡ ਟ੍ਰੈਫਰਡ 'ਚ ਖੇਡਿਆ ਜਾ ਰਿਹਾ ਹੈ।ਮੈਚ ਤੋਂ ਪਹਿਲਾਂ ਮੈਦਾਨ 'ਤੇ ਹਲਕੀ ਬਾਰਿਸ਼ ਹੋਈ, ਪਰ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਦੁਆਵਾਂ ਨੇ ਮੀਂਹ ਨੂੰ ਰੋਕ ਦਿੱਤਾ ਹੈ। ਜਿਸ ਦੌਰਾਨ ਪਾਕਿਸਤਾਨ ਨੇ ਟਾਸ ਜਿੱਤ ਲਈ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਜਿਸ ਕਾਰਨ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਹੋਰ ਪੜ੍ਹੋ:ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ ਜੇ ਗੱਲ ਕੀਤੀ ਜਾਵੇ ਭਾਰਤੀ ਟੀਮ ਦੀ ਵਿਸ਼ਵ ਕੱਪ 2019 ‘ਚ ਤਾਂ ਭਾਰਤ ਦਾ ਹੁਣ ਤੱਕ ਸਫ਼ਰ ਸ਼ਾਨਦਾਰ ਰਿਹਾ ਹੈ। ਭਾਰਤ ਹੁਣ ਤੱਕ 3 ਮੈਚ ਖੇਡ ਚੁੱਕਿਆ ਹੈ, ਜਿਸ ‘ਚ ਭਾਰਤ ਨੇ 2 ਮੁਕਾਬਲੇ ਜਿੱਤੇ ਹਨ ਤੇ ਇਕ ਮੁਕਾਬਲਾ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਿਆ ਤੇ ਭਾਰਤ 5 ਅੰਕਾਂ ਨਾਲ ਚੌਥੇ ਸਥਾਨ ‘ਤੇ ਬਣਿਆ ਹੋਇਆ ਹੈ। ਪਾਕਿਸਤਾਨ ਦੀ ਟੀਮ ਇਸ ਵਿਸ਼ਵ ਕੱਪ ‘ਚ ਲੜਖੜਾਉਂਦੀ ਨਜ਼ਰ ਆ ਰਹੀ ਹੈ।ਪਾਕਿ ਟੀਮ ਹੁਣ ਤੱਕ 4 ਮੈਚ ਖੇਡ ਚੁੱਕੀ ਹੈ, ਜਿਨ੍ਹਾਂ ‘ਚ ਉਹ ਸਿਰਫ ਇੱਕ ਮੈਚ ਜਿੱਤ ਸਕੀ ਹੈ ਤੇ ਇਕ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਪਾਕਿ ਟੀਮ 3 ਅੰਕਾਂ ਨਾਲ 8ਵੇਂ ਸਥਾਨ ‘ਤੇ ਬਣੀ ਹੋਈ ਹੈ। ਟੀਮਾਂ: ਭਾਰਤ : ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ। ਪਾਕਿਸਤਾਨ : ਇਮਾਮ-ਉਲ-ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਸ਼ੋਏਬ ਮਲਿਕ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਵਹਾਬ ਰਿਆਜ਼, ਮੁਹੰਮਦ ਆਮਿਰ। -PTC News

Top News view more...

Latest News view more...