Advertisment

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

author-image
Jashan A
Updated On
New Update
ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ
Advertisment
ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ,ਲੰਡਨ: ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਇੰਗਲੈਂਡ ਦੀ ਧਰਤੀ ‘ਤੇ ਚੱਲ ਰਿਹਾ ਹੈ। ਵਿਸ਼ਵ ਕੱਪ 2019 ‘ਚ ਹੁਣ ਤੱਕ ਦੇ ਸਾਰੇ ਹੀ ਮੁਕਾਬਲੇ ਦਿਲ ਖਿੱਚਵੇਂ ਰਹੇ ਹਨ। ਪਰ ਇਸ ਮਹਾਕੁੰਭ ਦਾ ਸਭ ਤੋਂ ਫਸਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਯਾਨੀ ਸੁਪਰ ਸੰਡੇ ਨੂੰ ਖੇਡਿਆ ਜਾ ਰਿਹਾ ਹੈ।
Advertisment
ਇਹ ਮੈਚ ਮੈਨਚੈਸਟਰ ਦੇ ਓਲਡ ਟ੍ਰੈਫਰਡ 'ਚ ਖੇਡਿਆ ਜਾ ਰਿਹਾ ਹੈ।ਮੈਚ ਤੋਂ ਪਹਿਲਾਂ ਮੈਦਾਨ 'ਤੇ ਹਲਕੀ ਬਾਰਿਸ਼ ਹੋਈ, ਪਰ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਦੁਆਵਾਂ ਨੇ ਮੀਂਹ ਨੂੰ ਰੋਕ ਦਿੱਤਾ ਹੈ। ਜਿਸ ਦੌਰਾਨ ਪਾਕਿਸਤਾਨ ਨੇ ਟਾਸ ਜਿੱਤ ਲਈ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਜਿਸ ਕਾਰਨ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਹੋਰ ਪੜ੍ਹੋ:ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ ਜੇ ਗੱਲ ਕੀਤੀ ਜਾਵੇ ਭਾਰਤੀ ਟੀਮ ਦੀ ਵਿਸ਼ਵ ਕੱਪ 2019 ‘ਚ ਤਾਂ ਭਾਰਤ ਦਾ ਹੁਣ ਤੱਕ ਸਫ਼ਰ ਸ਼ਾਨਦਾਰ ਰਿਹਾ ਹੈ। ਭਾਰਤ ਹੁਣ ਤੱਕ 3 ਮੈਚ ਖੇਡ ਚੁੱਕਿਆ ਹੈ, ਜਿਸ ‘ਚ ਭਾਰਤ ਨੇ 2 ਮੁਕਾਬਲੇ ਜਿੱਤੇ ਹਨ ਤੇ ਇਕ ਮੁਕਾਬਲਾ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਿਆ ਤੇ ਭਾਰਤ 5 ਅੰਕਾਂ ਨਾਲ ਚੌਥੇ ਸਥਾਨ ‘ਤੇ ਬਣਿਆ ਹੋਇਆ ਹੈ।
Advertisment
ਪਾਕਿਸਤਾਨ ਦੀ ਟੀਮ ਇਸ ਵਿਸ਼ਵ ਕੱਪ ‘ਚ ਲੜਖੜਾਉਂਦੀ ਨਜ਼ਰ ਆ ਰਹੀ ਹੈ।ਪਾਕਿ ਟੀਮ ਹੁਣ ਤੱਕ 4 ਮੈਚ ਖੇਡ ਚੁੱਕੀ ਹੈ, ਜਿਨ੍ਹਾਂ ‘ਚ ਉਹ ਸਿਰਫ ਇੱਕ ਮੈਚ ਜਿੱਤ ਸਕੀ ਹੈ ਤੇ ਇਕ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਪਾਕਿ ਟੀਮ 3 ਅੰਕਾਂ ਨਾਲ 8ਵੇਂ ਸਥਾਨ ‘ਤੇ ਬਣੀ ਹੋਈ ਹੈ। ਟੀਮਾਂ: ਭਾਰਤ : ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ। ਪਾਕਿਸਤਾਨ : ਇਮਾਮ-ਉਲ-ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਸ਼ੋਏਬ ਮਲਿਕ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਵਹਾਬ ਰਿਆਜ਼, ਮੁਹੰਮਦ ਆਮਿਰ। -PTC News-
sports-news latest-sports-news sports-news-in-punjabi cwc-2019 cwc-2019-news latest-cwc-2019-news cricket-world-cup-2019-icc-world-cup
Advertisment

Stay updated with the latest news headlines.

Follow us:
Advertisment