ਮੁੱਖ ਖਬਰਾਂ

CWC 2019: ਸ਼੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ

By Jashan A -- July 06, 2019 2:07 pm -- Updated:Feb 15, 2021

CWC 2019: ਸ਼੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ,ਲੀਡਸ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ 2019 ਦਾ 44ਵਾਂ ਮੁਕਾਬਲਾ ਲੀਡਸ ਦੇ ਹੈਡਿੰਗਲੇ ਮੈਦਾਨ 'ਤੇ ਕੁਝ ਹੀ ਦੇਰ ਵਿਚ ਸ਼ੁਰੂ ਹੋਵੇਗਾ। ਜਿਸ ਦੌਰਾਨ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

 

ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਕੁਆਲੀਫਾਈ ਕਰ ਲਿਆ ਹੈ ਤੇ ਅੰਕ ਸੂਚੀ ‘ਤੇ ਦੂਸਰੇ ਸਥਾਨ ‘ਤੇ ਬਣੀ ਹੋਈ ਹੈ। ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ 9ਵੀਂ ਵਾਰ ਵਰਲਡ ਕੱਪ ਦੇ ਇਤਿਹਾਸ ‘ਚ ਆਹਮੋ-ਸਾਹਮਣੇ ਹੋਣਗੀਆਂ। ਸ਼੍ਰੀਲੰਕਾ 4 ਮੈਚਾਂ ‘ਚ ਜਿੱਤਣ ‘ਚ ਸਫਲ ਰਿਹਾ। ਭਾਰਤ ਨੂੰ 3 ਮੁਕਾਬਲਿਆਂ ‘ਚ ਸਫਲਤਾ ਮਿਲੀ।

ਹੋਰ ਪੜ੍ਹੋ:ਦੁੱਧ ਵੇਚਣ ਵਾਲੇ ਗਰੀਬ ਦਾ ਪੁੱਤਰ ਹੁਣ ਖੇਡੇਗਾ ਅੰਡਰ -19 ਕ੍ਰਿਕਟ ਵਰਲਡ ਕੱਪ

ਸੰਭਾਵਿਤ ਟੀਮਾਂ :
ਭਾਰਤ: ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ / ਕੁਲਦੀਪ ਯਾਦਵ, ਯੂਜਵੇਂਦਰ ਚਾਹਲ, ਜਸਪ੍ਰਿਤ ਬੁਮਰਾਹ।

ਸ਼੍ਰੀਲੰਕਾ: ਦਿਮੁਥ ਕਰਣਾਰਤਨੇ, ਕੁਸਲ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡੀਜ਼, ਐਂਜਲੋ ਮੈਥਿਊਜ਼, ਲਹਿਰੂ ਥਿਰੀਮਨੇ, ਈਸੂਰੁ ਉਡਾਨਾ, ਧਨੰਜਯਾ ਡੀ ਸਿਲਵਾ, ਜੇਫਰੀ ਵੈਂਡਰਸੇ, ਕਸੂਨ ਰਜਿਥਾ, ਲਸਿਥ ਮਲਿੰਗਾ।

-PTC News