CWC 2019: ਭਾਰਤੀ ਟੀਮ ਵੱਲੋਂ ਜੇਤੂ ਅਭਿਆਨ ਜਾਰੀ, ਵੈਸਟਇੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ

CWC 2019: ਭਾਰਤੀ ਟੀਮ ਵੱਲੋਂ ਜੇਤੂ ਅਭਿਆਨ ਜਾਰੀ, ਵੈਸਟਇੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ,ਮਾਨਚੈਸਟਰ: ਬੀਤੇ ਦਿਨ ਵਿਸ਼ਵ ਕੱਪ 2019 ਦਾ 34ਵਾਂ ਮੁਕਾਬਲਾ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜੀ ‘ਚ ਭਾਰਤੀ ਟੀਮ ਨੇ ਜੇਤੂ ਅਭਿਆਨ ਜਾਰੀ ਰੱਖਦੇ ਹੋਏ ਵੈਸਟਇੰਡੀਜ਼ ਦੀ ਟੀਮ ਨੂੰ 125 ਦੌੜਾਂ ਨਾਲ ਕਰਾਰੀ ਮਾਤ ਦਿੱਤੀ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ‘ਤੇ 268 ਦੌੜਾਂ ਬਣਾਈਆਂ, ਜਿਸ ਨੂੰ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਲਈ ਪਹਾੜ ਵਰਗਾ ਬਣਾ ਦਿੱਤਾ। ਕੈਰੇਬੀਆਈ ਟੀਮ 34.2 ਓਵਰਾਂ ਵਿਚ 143 ਦੌੜਾਂ ‘ਤੇ ਹੀ ਢੇਰ ਹੋ ਗਈ।

ਹੋਰ ਪੜ੍ਹੋ:ਇੱਕ ਵਾਰ ਫਿਰ ਤੋਂ ਮਿਸ਼ਨ “ਫਤਿਹ” ‘ਚ ਪਿਆ ਅੜਿੱਕਾ…

ਭਾਰਤੀ ਟੀਮ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਹੁਣ ਸਿਰਫ ਇਕ ਕਦਮ ਦੂਰ ਹੈ। ਭਾਰਤ ਦੀ ਇਹ 6 ਮੈਚਾਂ ‘ਚੋਂ 5ਵੀਂ ਜਿੱਤ ਹੈ, ਜਿਸ ਨਾਲ ਉਹ 11 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਵੈਸਟਇੰਡੀਜ਼ ਦੀ 7 ਮੈਚਾਂ ਵਿਚੋਂ ਇਹ 5ਵੀਂ ਹਾਰ ਹੈ ਤੇ ਉਸਦੀਆਂ ਅੱਗੇ ਵਧਣ ਦੀਆਂ ਧੁੰਦਲੀਆਂ ਜਿਹੀਆਂ ਉਮੀਦਾਂ ਵੀ ਹੁਣ ਖਤਮ ਹੋ ਗਈਆਂ ਹਨ।

ਟੀਮਾਂ :
ਭਾਰਤ: ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੈ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।

ਵੈਸਟਇੰਡੀਜ਼ : ਕ੍ਰਿਸ ਗੇਲ, ਸੁਨੀਲ ਐਂਬਰਿਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰੋਨ ਹੈਟਮਾਇਰ, ਜੇਸਨ ਹੋਲਡਰ, ਕਾਰਲੋਸ ਬ੍ਰੈਥਵੇਟ, ਫੈਬਿਅਨ ਐਲਨ, ਸ਼ੇਲਡਨ ਕੋਟਰੇਲ, ਕੇਮਰ ਰੋਚ, ਓਸ਼ੇਨ ਥਾਮਸ।

-PTC News