ਵਿਸ਼ਵ ਕੱਪ 2019: ਭਾਰਤ-ਪਾਕਿ ਮੈਚ ਦੀਆਂ ਟਿਕਟਾਂ ਦੀ 4 ਗੁਣਾ ਵਧੀ ਕੀਮਤ !

ਵਿਸ਼ਵ ਕੱਪ 2019: ਭਾਰਤ-ਪਾਕਿ ਮੈਚ ਦੀਆਂ ਟਿਕਟਾਂ ਦੀ 4 ਗੁਣਾ ਵਧੀ ਕੀਮਤ !,ਲੰਡਨ: ਇੰਗਲੈਂਡ ਦੀ ਧਰਤੀ ‘ਤੇ ਖੇਡੇ ਜਾ ਰਹੇ ਕ੍ਰਿਕਟ ਦੇ ਮਹਾਕੁੰਭ ‘ਚ 16 ਜੂਨ ਨੂੰ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਇਸ ਮੈਚ ਲਈ ਟਿਕਟਾਂ ਦੀ ਕੀਮਤ ਵਿਚ ਜ਼ਬਰਦਸਤ ਉੱਛਾਲ ਆਇਆ ਹੈ।

ਆਈ. ਸੀ. ਸੀ. ਅਤੇ ਮੈਚਾਂ ਦੀਆਂ ਟਿਕਟਾਂ ਵੇਚਣ ਵਾਲੀ ਪਾਰਟਨਰ ਵੈਬਸਾਈਟ ਟਿਕਟ ਮਾਸਟਰ ਨੇ ਭਾਰਤ-ਪਾਕਿ ਮੈਚ ਦੀ 20 ਹਜ਼ਾਰ 668 ਰੁਪਏ ਕੀਮਤ ਵਾਲੀ ਟਿਕਟ, ਹੁਣ 87 ਹਜ਼ਾਰ 510 ਰੁਪਏ ਵਿਚ ਦਰਸ਼ਕਾਂ ਨੂੰ ਵੇਚ ਰਹੀ ਹੈ।

ਹੋਰ ਪੜ੍ਹੋ:ਚੰਡੀਗੜ੍ਹ ਏਅਰਪੋਰਟ ‘ਤੇ ਐੱਨ.ਆਰ.ਆਈ.ਜੋੜੇ ਕੋਲੋਂ 26.61 ਲੱਖ ਦਾ ਸੋਨਾ ਬਰਾਮਦ

ਇਸ ਮੈਚ ਦਾ ਜੁਨੂਨ ਕ੍ਰਿਕਟ ਪ੍ਰਸ਼ੰਸਕਾਂ ‘ਤੇ ਇਸ ਕਦਰ ਚੜ੍ਹ ਕੇ ਬੋਲ ਰਿਹਾ ਹੈ ਕਿ ਉਹ ਹਰ ਹਾਲ ‘ਚ ਇਸ ਮੈਚ ਨੂੰ ਸਟੇਡੀਅਮ ਵਿਚ ਬੈਠ ਕੇ ਦੇਖਣਾ ਚਾਹੁੰਦੇ ਹਨ। ਭਾਰਤ-ਪਾਕਿ ਮੈਚ ਦੀਆਂ ਟਿਕਟਾਂ ਦੀ ਕੀਮਤ ਮੇਜ਼ਬਾਨ ਇੰਗਲੈਂਡ ਦੇ ਮੈਚਾਂ ਦੀਆਂ ਟਿਕਟਾਂ ਤੋਂ ਵੀ ਵੱਧ ਹੈ।

-PTC News