ਵਿਸ਼ਵ ਕੱਪ ‘ਚ ਭਾਰਤ ਦੀ ਪਾਕਿ ‘ਤੇ ਸ਼ਾਨਦਾਰ ਜਿੱਤ, ਭਾਰਤੀ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ, ਦੇਖੋ ਤਸਵੀਰਾਂ

ਵਿਸ਼ਵ ਕੱਪ ‘ਚ ਭਾਰਤ ਦੀ ਪਾਕਿ ‘ਤੇ ਸ਼ਾਨਦਾਰ ਜਿੱਤ, ਭਾਰਤੀ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ, ਦੇਖੋ ਤਸਵੀਰਾਂ,ਬੀਤੇ ਦਿਨ ਇੰਗਲੈਂਡ ਦੀ ਧਰਤੀ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ‘ਚ ਭਾਰਤ ਨੇ ਵਿਸ਼ਵ ਕੱਪ ‘ਚ ਇੱਕ ਵਾਰ ਫਿਰ ਕਰਾਰੀ ਮਾਤ ਦੇ ਦਿੱਤੀ ਹੈ। ਭਾਰਤ ਨੇ ਡੈਕਵਰਥ ਲੁਇਸ ਦੇ ਨਿਯਮ ਮੁਤਾਬਕ ਪਾਕਿਤਸਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ।

ਪਾਕਿਸਤਾਨ ਦੀ ਹਾਰ ਦਾ ਭਾਰਤੀ ਪ੍ਰਸ਼ੰਸਕਾਂ ਨੇ ਰੱਜ ਕੇ ਜਸ਼ਨ ਮਨਾਇਆ ਗਿਆ। ਦੇਸ਼ ਭਰ ਵਿਚ ਦੇਰ ਰਾਤ ਆਤਿਸ਼ਬਾਜੀ ਦਾ ਨਾਜ਼ਾਰਾ ਦੇਖਣਯੋਗ ਸੀ। ਟਵੀਟਰ ਉਤੇ ਵੀ ਭਾਰਤੀ ਪ੍ਰਸ਼ੰਸਕ ‘ਬਾਪ-ਬਾਪ ਹੀ ਹੋਤਾ ਹੈ (ਪਿਓ-ਪਿਓ ਹੀ ਹੁੰਦੈ) ਲਿਖ ਲਗਾਤਾਰ ਟਵੀਟ ਕਰਨ ਲੱਗੇ।

ਹੋਰ ਪੜ੍ਹੋ: ਖੇਡ ਦੇ ਮੈਦਾਨ ‘ਚ ਕਿਉਂ ਸ਼ਰਮਾਏ ਵਿਰਾਟ ਕੋਹਲੀ, ਜਾਣੋ!

ਇਸ ਤੋਂ ਇਲਾਵਾ ਫਾਦਰਸ ਡੇਅ ਨਾਲ ਵੀ ਲੋਕ ਟਵੀਟਰ ਉਤੇ ਭਾਰਤੀ ਟੀਮ ਦੀ ਪ੍ਰਸ਼ੰਸਾ ਕਰਦੇ ਵੇਖੇ ਗਏ। ਅੰਮ੍ਰਿਸਤਰ ਵਿਚ ਲੋਕਾਂ ਨੇ ਪਟਾਕੇ ਚਲਾ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਮੈਚ ‘ਚ 336 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਜਦੋਂ 35 ਓਵਰਾਂ ਵਿਚ 6 ਵਿਕਟ ‘ਤੇ 166 ਦੌੜਾਂ ਬਣਾਈਆਂ ਸਨ ਤਾਂ ਉਦੋਂ ਮੀਂਹ ਆ ਗਿਆ ਸੀ।

ਬਾਅਦ ਵਿਚ ਖੇਡ ਸ਼ੁਰੂ ਹੋਣ ‘ਤੇ ਪਾਕਿਸਤਾਨ ਨੂੰ 40 ਓਵਰਾਂ ਵਿਚ 302 ਦੌੜਾਂ ਅਰਥਾਤ ਬਾਕੀ ਬਚੇ 5 ਓਵਰਾਂ ਵਿਚ 136 ਦੌੜਾਂ ਦਾ ਟੀਚਾ ਮਿਲਿਆ। ਪਾਕਿਸਤਾਨੀ ਟੀਮ 6 ਵਿਕਟਾਂ ‘ਤੇ 212 ਦੌੜਾਂ ਹੀ ਬਣਾ ਸਕੀ।

-PTC News