Advertisment

CWC 2019 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ

author-image
Jashan A
Updated On
New Update
CWC 2019 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ
Advertisment
CWC 201 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ,ਲੰਡਨ: ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿਸ ਦੌਰਾਨ ਹੁਣ ਸੈਮੀਫਾਈਨਲ ਦੇ ਮੁਕਾਬਲੇ ਖੇਡੇ ਜਾਣਗੇ। ਸੈਮੀਫਾਈਨਲ 'ਚ ਪਹੁੰਚਣ ਵਾਲੀਆਂ 4 ਟੀਮਾਂ 'ਚ ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਨਾਮ ਸ਼ਾਮਿਲ ਹੈ। ਬੀਤੇ ਦਿਨ ਹੋਏ ਮੁਕਾਬਲੇ 'ਚ ਰੋਹਿਤ ਸ਼ਰਮਾ (103) ਅਤੇ ਕੇ.ਐੱਲ. ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।
Advertisment
ਉਥੇ ਹੀ ਆਸਟ੍ਰੇਲੀਆ ਨੂੰ ਦੱਖਣੀ ਅਫ਼ਰੀਕਾ ਹੱਥੋਂ ਕਰਾਰੀ ਹਾਰ ਮਿਲੀ। ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਆਸਟਰੇਲੀਆ ਨੂੰ ਪਿੱਛੇ ਛੱਡਦੇ ਹੋਏ ਪੁਆਇੰਟਸ ਟੇਬਲ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਜਿਸ ਦੌਰਾਨ ਸੈਮੀਫਾਈਨਲ 'ਚ ਹੁਣ ਭਾਰਤੀ ਟੀਮ ਦਾ ਮੁਕਾਬਲਾ 4 ਸਥਾਨ 'ਤੇ ਰਹਿਣ ਵਾਲੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ। ਹੋਰ ਪੜ੍ਹੋ:
Advertisment
ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ ਦੱਖਣੀ ਅਫਰੀਕਾ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ 'ਤੇ ਆ ਗਈ ਹੈ। ਟੀਮ 9 ਮੁਕਾਬਲੇ ਖੇਡਣ ਦੇ ਬਾਅਦ 7 ਜਿੱਤ ਅਤੇ ਦੋ ਹਾਰ ਦੇ ਨਾਲ ਅਜੇ 14 ਅੰਕਾਂ ਅਤੇ 0.868 ਦੇ ਰਨ ਰੇਟ ਦੇ ਨਾਲ ਹੁਣ ਦੂਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਨੂੰ ਹਰਾਉਂਦੇ ਹੀ ਪੁਆਇੰਟਸ ਟੇਬਲ 'ਚ ਤੀਜੇ ਸਥਾਨ 'ਤੇ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਪਹੁੰਚ ਗਈ ਹੈ। ਪੁਆਇੰਟਸ ਟੇਬਲ 'ਚ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਕੀਵੀ ਟੀਮ ਨੇ 9 ਮੈਚਾਂ 'ਚ ਪੰਜ 'ਚ ਜਿੱਤ, ਤਿੰਨ 'ਚ ਹਾਰ ਦਾ ਸਾਹਮਣਾ ਕੀਤਾ ਹੈ, ਜਦਕਿ ਇਕ ਮੈਚ ਬਨਤੀਜਾ ਰਿਹਾ। -PTC News-
punjab-news sports-news icc-world-cup latest-sports-news news-in-punjab sports-news-in-punjabi cricket-world-cup-2019 cwc-2019-news latest-cwc-2019-news cwc-2019-news-in-punjabi
Advertisment

Stay updated with the latest news headlines.

Follow us:
Advertisment