CWC 2019: ਨਿਊਜ਼ੀਲੈਂਡ ਦਾ ਅੱਜ ਪਾਕਿਸਤਾਨ ਨਾਲ ਮੁਕਾਬਲਾ, ਕੀਵੀਆਂ ਦਾ ਟੀਚਾ ਸੈਮੀਫਾਈਨਲ

CWC 2019: ਨਿਊਜ਼ੀਲੈਂਡ ਦਾ ਅੱਜ ਪਾਕਿਸਤਾਨ ਨਾਲ ਮੁਕਾਬਲਾ, ਕੀਵੀਆਂ ਦਾ ਟੀਚਾ ਸੈਮੀਫਾਈਨਲ,ਲੰਡਨ: ਵਿਸ਼ਵ ਕੱਪ 2019 ਦਿਨ ਬ ਦਿਨ ਆਪਣੇ ਆਖਰੀ ਪੜਾਅ ਵੱਲ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਹਰ ਇੱਕ ਟੀਮ ਦੀ ਨਜ਼ਰ ਸੈਮੀਫਾਈਨਲ ‘ਤੇ ਟਿਕੀ ਹੋਈ ਹੈ। ਉਥੇ ਇਸ ਮਹਾਕੁੰਭ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਨਿਊਜ਼ੀਲੈਂਡ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ।

ਜਿਸ ਨੂੰ ਜਿੱਤ ਨਿਊਜ਼ੀਲੈਂਡ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗੀ। ਨਿਊਜ਼ੀਲੈਂਡ ਨੇ ਆਪਣੇ ਪਿਛਲੇ 6 ਮੈਚਾਂ ਵਿਚੋਂ 5 ਜਿੱਤੇ ਹਨ ਜਦਕਿ ਭਾਰਤ ਦੇ ਨਾਲ ਉਸਦਾ ਮੈਚ ਮੀਂਹ ਕਾਰਣ ਰੱਦ ਰਿਹਾ ਸੀ ਅਤੇ ਉਹ 11 ਅੰਕਾਂ ਨਾਲ ਚੋਟੀ ‘ਤੇ ਹੈ।

ਹੋਰ ਪੜ੍ਹੋ: CWC 2019: ਵੈਸਟਇੰਡੀਜ਼ ਨੇ ਜਿੱਤਿਆ ਟਾਸ , ਆਸਟਰੇਲੀਆ ਨੂੰ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ

ਉਥੇ ਹੀ ਪਾਕਿਸਤਾਨ ਨੇ ਉਤਰਾਅ-ਚੜਾਅ ਦੇ ਦੌਰ ਤੋਂ ਬਾਅਦ ਕੁਝ ਲੈਅ ਹਾਸਲ ਕੀਤੀ ਹੈ ਪਰ ਉਸਦੇ ਲਈ ਬਾਕੀ ਬਚੇ ਸਾਰੇ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਾਲੇ ਹੋ ਗਏ ਹਨ।ਪਾਕਿਸਤਾਨ ਦੀ ਟੀਮ 5 ਅੰਕ ਲੈ ਕੇ 7ਵੇਂ ਨੰਬਰ ‘ਤੇ ਹੈ।

ਪਾਕਿਸਤਾਨ ਦਾ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ‘ਤੇ ਦਬਦਬਾ ਰਿਹਾ ਹੈ ਅਤੇ 8 ਮੈਚਾਂ ਵਿਚੋਂ ਉਸ ਨੇ 6 ਜਿੱਤੇ ਹਨ ਪਰ ਮੌਜੂਦਾ ਸਮੇਂ ਵਿਚ ਕੀਵੀ ਟੀਮ ਫਿਲਹਾਲ ਸਭ ‘ਤੇ ਭਾਰੀ ਹੈ ਅਤੇ ਐਜਬਸਟਨ ਵਿਚ ਵੀ ਉਸਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ। ਪਰ ਦੇਖਣਾ ਇਹ ਹੋਵੇਗਾ ਕਿ ਅੱਜ ਦੇ ਮੁਕਾਬਲੇ ‘ਚ ਕਿਹੜੀ ਟੀਮ ਕਿਸ ‘ਤੇ ਭਾਰੀ ਪਵੇਗੀ।

-PTC News