Wed, Apr 24, 2024
Whatsapp

CWC 2019: ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਅੱਜ ਹੋਵੇਗਾ ਫਸਵਾਂ ਮੁਕਾਬਲਾ

Written by  Jashan A -- June 19th 2019 02:24 PM
CWC 2019: ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਅੱਜ ਹੋਵੇਗਾ ਫਸਵਾਂ ਮੁਕਾਬਲਾ

CWC 2019: ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਅੱਜ ਹੋਵੇਗਾ ਫਸਵਾਂ ਮੁਕਾਬਲਾ

CWC 2019: ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਅੱਜ ਹੋਵੇਗਾ ਫਸਵਾਂ ਮੁਕਾਬਲਾ,ਲੰਡਨ: 30 ਮਈ 2019 ਤੋਂ ਇੰਗਲੈਂਡ 'ਤੇ ਖੇਡੇ ਜਾ ਰਹੇ ਕ੍ਰਿਕਟ ਦੇ ਸਭ ਤੋਂ ਵੱਡੇ ਮਹਾਕੁੰਭ 'ਚ ਅੱਜ ਚੋਟੀ ਦੀਆਂ 2 ਟੀਮਾਂ ਵਿਚਾਲੇ ਮੈਚ ਖੇਡਿਆ ਜਾਣਾ ਹੈ। ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਰਲਡ ਕੱਪ ਦਾ ਮੁਕਾਬਲਾ ਕਾਫੀ ਰੋਮਾਂਚਕ ਹੋਣ ਵਾਲਾ ਹੈ।

ਨਿਊਜ਼ੀਲੈਂਡ ਨੇ ਹੁਣ ਤੱਕ ਚਾਰ ਤੇ ਦੱਖਣੀ ਅਫਰੀਕਾ ਨੇ ਪੰਜ ਮੁਕਾਬਲੇ ਖੇਡੇ ਹਨ। ਕੀਵੀ ਟੀਮ ਨੇ ਹੁਣ ਤੱਕ ਤਿੰਨ ਮੁਕਾਬਲੇ ਜਿੱਤੇ ਹਨ ਤੇ ਇਕ ਮੈਚ ਮੀਂਹ ਦੇ ਕਾਰਨ ਨਹੀ ਹੋ ਸਕਿਆ। ਹੋਰ ਪੜ੍ਹੋ: ਇਸ ਸਿੱਖ ਨੌਜਵਾਨ ਨੇ 1650 ਲੋਕਾਂ ਦੀ ਬਚਾਈ ਜਾਨ, 275 ਵਾਰ ਹੋਇਆ ਸਨਮਾਨ, ਅੱਜ ਮੌਤ ਨਾਲ ਲੜ੍ਹ ਰਿਹੈ ਤਾਂ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਿਊਜੀਲੈਂਡ ਤੇ ਦੱਖਣ ਅਫਰੀਕਾ ਦੋਨਾਂ ਹੀ ਟੀਮਾਂ 'ਚੋਂ ਕਿਸੇ ਨੇ ਵੀ ਖਿਤਾਬ ਨਹੀਂ ਜਿੱਤਿਆ ਹੈ। ਹਾਲਾਂਕਿ ਨਿਊਜ਼ੀਲੈਂਡ ਦੀ ਟੀਮ ਪਿਛਲੇ ਵਰਲਡ ਕੱਪ (2015) ਦੇ ਫਾਈਨਲ 'ਚ ਪਹੁੰਚੀ ਸੀ ਪਰ ਆਸਟਰੇਲੀਆ ਨੇ ਉਸ ਨੂੰ ਹਰਾ ਦਿੱਤਾ ਸੀ। ਜੇ ਦੋਹਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੋਨਾਂ ਟੀਮਾਂ ਸੱਤ ਵਾਰ ਵਰਲਡ ਕੱਪ ਦੇ ਮੁਕਾਬਲਿਆਂ 'ਚ ਆਮਣੇ-ਸਾਹਮਣੇ ਹੋ ਚੁੱਕੀਆਂ ਹਨ। ਨਿਊਜ਼ੀਲੈਂਡ ਨੇ ਸਭ ਤੋਂ ਜ਼ਿਆਦਾ ਪੰਜ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ ਹੈ ਜਦ ਕਿ ਦੱਖਣੀ ਅਫਰੀਕਾ ਦੀ ਟੀਮ ਦੋ ਵਾਰ ਜਿੱਤ ਦਰਜ ਕਰ ਸਕੀ ਹੈ। -PTC News

Top News view more...

Latest News view more...