Sat, Apr 20, 2024
Whatsapp

CWC 2019 : ਪਾਕਿ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਲਾਈ ਰੋਕ, 6 ਵਿਕਟਾਂ ਨਾਲ ਦਿੱਤੀ ਮਾਤ

Written by  Jashan A -- June 27th 2019 09:35 AM
CWC 2019 : ਪਾਕਿ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਲਾਈ ਰੋਕ, 6 ਵਿਕਟਾਂ ਨਾਲ ਦਿੱਤੀ ਮਾਤ

CWC 2019 : ਪਾਕਿ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਲਾਈ ਰੋਕ, 6 ਵਿਕਟਾਂ ਨਾਲ ਦਿੱਤੀ ਮਾਤ

CWC 2019 : ਪਾਕਿ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਲਾਈ ਰੋਕ, 6 ਵਿਕਟਾਂ ਨਾਲ ਦਿੱਤੀ ਮਾਤ,ਲੰਡਨ: ਬੀਤੇ ਦਿਨ ਸੈਮੀਫਾਈਨਲ ਦੇ ਟੀਚੇ ਨਾਲ ਉਤਰੀ ਨਿਊਜ਼ੀਲੈਂਡ ਟੀਮ 'ਤੇ ਪਾਕਿਸਤਾਨ ਨੇ ਵੱਡੀ ਜਿੱਤ ਦਰਜ ਕੀਤੀ। ਦਰਅਸਲ, ਪਾਕਿਤਸਾਨ ਨੇ ਕੀਵੀਆਂ ਦੇ ਜੇਤੂ ਅਭਿਆਨ 'ਤੇ ਰੋਕ ਲਾ ਕੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਨੇ 10 ਓਵਰਾਂ ਵਿਚ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਨੂੰ 6 ਵਿਕਟਾਂ 'ਤੇ 237 ਦੌੜਾਂ 'ਤੇ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ।

ਪਾਕਿਸਤਾਨ ਨੇ 49.1 ਓਵਰਾਂ ਵਿਚ 4 ਵਿਕਟਾਂ 'ਤੇ 241 ਦੌੜਾਂ ਬਣਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ ਤੇ ਪਾਕਿ ਟੀਮ ਨੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹੈ।ਪਾਕਿਸਤਾਨ ਜਦੋਂ 1992 ਵਿਚ ਚੈਂਪੀਅਨ ਬਣਿਆ ਸੀ ਤਾਂ ਉਦੋਂ ਵੀ ਉਸ ਦਾ ਅਭਿਆਨ ਮੌਜੂਦਾ ਵਿਸ਼ਵ ਕੱਪ ਦੀ ਤਰ੍ਹਾਂ ਅੱਗੇ ਵਧਿਆ ਸੀ। ਹੋਰ ਪੜ੍ਹੋ: ਲੁਧਿਆਣਾ ਨਗਰ ਨਿਗਮ ਚੋਣਾਂ:ਜਾਣੋ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ ਉਸ ਦੇ ਕੋਲ ਹੁਣ ਅਫਗਾਨਿਸਤਾਨ (29 ਜੂਨ) ਅਤੇ ਬੰਗਲਾਦੇਸ਼ (5 ਜੁਲਾਈ) 'ਤੇ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਪਹੁੰਚਣ ਦਾ ਚੰਗਾ ਮੌਕਾ ਹੈ। ਪਾਕਿਸਤਾਨ ਦੀ ਜਿੱਤ ਨਾਲ ਇੰਗਲੈਂਡ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਟੀਮਾਂ : ਪਾਕਿਸਤਾਨ : ਇਮਾਮ ਉਲ ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਹਾਰਿਸ ਸੋਹੇਲ, ਸਰਫਰਾਜ਼ ਅਹਿਮਦ (ਕਪਤਾਨ), ਇਮਾਦ ਵਸੀਮ, ਸ਼ਦਾਬ ਖਾਨ, ਵਹਾਬ ਰਿਆਜ਼, ਮੁਹੰਮਦ ਅਮਿਰ, ਸ਼ਾਹੀਨ ਅਫਰੀਦੀ। ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ, ਜੇਮਸ ਨੀਸ਼ਮ, ਕੋਲਿਨ ਡੀ ਗ੍ਰੈਂਡਹਾਮ, ਮਿਸ਼ੇਲ ਸੈੰਟਨਰ, ਮੈਟ ਹੈਨਰੀ, ਲੌਕੀ ਫਾਰਗੁਸਨ, ਟ੍ਰੈਂਟ ਬੋਲਟ। -PTC News

Top News view more...

Latest News view more...