Fri, Apr 19, 2024
Whatsapp

CWC 2019 : ਦੱਖਣੀ ਅਫ਼ਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

Written by  Jashan A -- June 23rd 2019 12:21 PM
CWC 2019 : ਦੱਖਣੀ ਅਫ਼ਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

CWC 2019 : ਦੱਖਣੀ ਅਫ਼ਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

CWC 2019 : ਦੱਖਣੀ ਅਫ਼ਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ,ਲੰਡਨ: ਵਿਸ਼ਵ ਕੱਪ 2019 'ਚ ਸਭ ਤੋਂ ਹੇਠਾਂ ਚੱਲ ਰਹੀਆਂ ਦੱਖਣੀ ਅਫ਼ਰੀਕਾ ਅਤੇ ਪਾਕਿਸਤਾਨ ਦੀਆਂ ਟੀਮਾਂ ਅੱਜ ਮੁਕਾਬਲੇ ਵਿਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰਨਗੀਆਂ। ਤੁਹਾਨੂੰ ਦੱਸ ਦੇਈਏ ਕਿ ਦੋਹਾਂ ਟੀਮਾਂ ਦਾ ਹੁਣ ਤੱਕ ਪ੍ਰਦਰਸ਼ਨ ਕਾਫੀ ਮਾੜਾ ਰਿਹਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੱਖਣੀ ਅਫਰੀਕਾ ਨੇ ਇਹ ਮੁਕਾਬਲਾ ਜਿੱਤਣਾ ਬੇਹੱਦ ਜ਼ਰੂਰੀ ਹੈ ਤੇ ਇਸ ਨੂੰ ਹਾਰ ਜਾਣ ਦੀ ਸਥਿਤੀ ਵਿਚ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਜਾਵੇਗਾ, ਜਦਕਿ ਪਾਕਿਸਤਾਨ ਲਈ ਜਿੱਤ ਅੱਗੇ ਦਾ ਰਸਤਾ ਖੋਲ੍ਹ ਦੇਵੇਗੀ ਪਰ ਹਾਰ ਜਾਣ ਦੀ ਸਥਿਤੀ ਵਿਚ ਉਸ ਦੇ ਕੋਲ ਆਪਣੇ ਆਖਰੀ ਤਿੰਨ ਮੈਚ ਹੋਣਗੇ ਤੇ ਹਲਕੀ ਜਿਹੀ ਉਮੀਦ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਵਿਚ ਅਜੇ ਤਕ ਦੋਵਾਂ ਹੀ ਟੀਮਾਂ ਨੇ ਇਕ-ਇਕ ਮੁਕਾਬਲਾ ਜਿੱਤਿਆ ਹੈ। ਹੋਰ ਪੜ੍ਹੋ: ਆਖਰੀ ਟੈਸਟ ਮੈਚ 'ਚ ਭਾਰਤ ਦੇ ਪ੍ਰਦਰਸ਼ਨ 'ਤੇ ਬੋਲੇ ਕੋਹਲੀ ਦੱਖਣੀ ਅਫਰੀਕਾ ਦੇ ਛੇ ਮੈਚਾਂ ਵਿਚੋਂ ਇਕ ਜਿੱਤ, ਚਾਰ ਹਾਰ ਤੇ ਇਕ ਰੱਦ ਨਤੀਜੇ ਨਾਲ ਤਿੰਨ ਅੰਕ ਹਨ, ਜਦਕਿ ਪਾਕਿਸਤਾਨ ਦੇ ਪੰਜ ਮੁਕਾਬਲਿਆਂ ਵਿਚ ਇਕ ਜਿੱਤ, ਤਿੰਨ ਹਾਰ ਤੇ ਇਕ ਮੈਚ ਰੱਦ ਹੋਣ ਨਾਲ ਤਿੰਨ ਅੰਕ ਹਨ। -PTC News

Top News view more...

Latest News view more...