Fri, Apr 19, 2024
Whatsapp

CWC 2019 : ਅੱਜ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਫਸਵਾਂ ਮੁਕਾਬਲਾ

Written by  Jashan A -- July 01st 2019 12:58 PM
CWC 2019 : ਅੱਜ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਫਸਵਾਂ ਮੁਕਾਬਲਾ

CWC 2019 : ਅੱਜ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਫਸਵਾਂ ਮੁਕਾਬਲਾ

CWC 2019 : ਅੱਜ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ ਫਸਵਾਂ ਮੁਕਾਬਲਾ,ਲੰਡਨ: ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ ਵੱਲ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਕਿਸੇ ਚਮਤਕਾਰ ਦਾ ਇੰਤਜ਼ਾਰ ਕਰ ਰਹੀ ਸ਼੍ਰੀਲੰਕਾਈ ਟੀਮ ਅਤੇ ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਵੈਸਟਇੰਡੀਜ਼ ਦਰਿਮਿਆਨ ਅੱਜ ਫਸਵਾਂ ਮੁਕਾਬਲਾ ਖੇਡਿਆ ਜਾਵੇਗਾ।

ਸ਼੍ਰੀਲੰਕਾਈ ਟੀਮ ਨੇ 7 ਮੈਚਾਂ ਵਿਚੋਂ 2 ਜਿੱਤੇ ਹਨ ਤੇ 3 ਹਾਰੇ ਹਨ, ਜਦਕਿ 2 ਰੱਦ ਰਹੇ ਸਨ, ਜਿਸ ਤੋਂ ਬਾਅਦ ਉਹ ਅੰਕ ਸੂਚੀ ਵਿਚ 6 ਅੰਕ ਲੈ ਕੇ 7ਵੇਂ ਨੰਬਰ 'ਤੇ ਹੈ। ਹੋਰ ਪੜ੍ਹੋ:ਵੱਡੀ ਖਬਰ: ਪੰਜਾਬ ਦਾ ਇਹ ਨੌਜਵਾਨ ਅਮਰੀਕਾ 'ਚ ਬਣਿਆ 'ਕਮਿਸ਼ਨਰ', ਵਧਾਇਆ ਪੰਜਾਬੀਆਂ ਦਾ ਮਾਣ ਹਾਲਾਂਕਿ ਉਸ ਦੇ ਆਖਰੀ-4 ਵਿਚ ਜਗ੍ਹਾ ਬਣਾਉਣ ਦੇ ਰਸਤਾ ਲਗਭਗ ਖਤਮ ਹੋ ਚੁੱਕਾ ਹੈ ਪਰ ਬਾਕੀ ਬਚੇ ਦੋਵਾਂ ਮੈਚਾਂ ਵਿਚ ਜਿੱਤ ਅਤੇ ਹੋਰਨਾਂ ਟੀਮਾਂ ਦੇ ਨਤੀਜਿਆਂ ਦੇ ਹਿਸਾਬ ਨਾਲ ਉਸ ਨੂੰ ਫਿਲਹਾਲ ਮੁਕਾਬਲੇ 'ਚੋਂ ਬਾਹਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਵਿੰਡੀਜ਼ ਦੀ ਟੀਮ ਮੁਕਾਬਲੇ 'ਚੋਂ ਪਹਿਲਾਂ ਹੀ ਬਾਹਰ ਹੈ ਅਤੇ ਉਸ ਕੋਲ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਸ਼੍ਰੀਲੰਕਾ ਲਈ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਉਸ ਨੂੰ ਜ਼ਰੂਰ ਬਾਹਰ ਕਰਵਾ ਸਕਦੀ ਹੈ। -PTC News

Top News view more...

Latest News view more...