ਵਿਸ਼ਵ ਕੱਪ 2019: ਭਾਰਤੀ ਟੀਮ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਕਪਤਾਨ ਕੋਹਲੀ ਹੋਏ ਫਿੱਟ

ਵਿਸ਼ਵ ਕੱਪ 2019: ਭਾਰਤੀ ਟੀਮ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਕਪਤਾਨ ਕੋਹਲੀ ਹੋਏ ਫਿੱਟ,ਨਵੀਂ ਦਿੱਲੀ: ਇੰਗਲੈਂਡ ‘ਚ ਖੇਡੇ ਜਾ ਰਹੇ ਵਿਸ਼ਵ ਕੱਪ ‘ਚ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਲਈ ਕਮਰ ਕਸ ਲਈ ਹੈ। ਪਰ ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਨੈਟ ਪ੍ਰੈਕਟਿਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਅੰਗੂਠੇ ‘ਤੇ ਸੱਟ ਲੱਗ ਗਈ ਸੀ ਪਰ ਹੁਣ ਉਹ ਠੀਕ ਹਨ।

ਭਾਰਤੀ ਟੀਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਬੱਲੇਬਾਜ਼ੀ ਦੌਰਾਨ ਉਸਦਾ ਅੰਗੂਠਾ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਫਿਜ਼ਿਓਥੈਰੇਪਿਸਟ ਪੈਟ੍ਰਿਕ ਫਾਰਹਾਰਟ ਨੇ ਭਾਰਤੀ ਕਪਤਾਨ ਦਾ ਇਲਾਜ ਕੀਤਾ।

ਹੋਰ ਪੜ੍ਹੋ:ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ, ਜਾਣੋ ਮਾਮਲਾ

ਉਥੇ ਹੀ ਜਾਧਵ ਨੂੰ ਹਾਲਾਂਕਿ ਸ਼ਨੀਵਾਰ ਨੂੰ ਨੈਟਸ ‘ਤੇ ਅਭਿਆਸ ਕਰਦਿਆਂ ਦੇਖਿਆ ਗਿਆ ਜਿਸ ਨਾਲ ਅੰਦਾਜ਼ਾ ਲਗਾਇਆ ਜਾਣ ਲੱਗਾ ਕਿ ਉਹ ਦੱਖਣੀ ਅਫਰੀਕਾ ਖਿਲਾਫ ਮੁਕਾਬਲੇ ਤੋਂ ਪਹਿਲਾਂ ਫਿੱਟ ਹੋ ਜਾਣਗੇ।

-PTC News