ਆਸਟ੍ਰੇਲੀਆ ਬਨਾਮ ਇੰਗਲੈਂਡ: ਲਾਰਡਸ ਦੇ ਮੈਦਾਨ ‘ਤੇ ਅੱਜ ਖੇਡਿਆ ਜਾਵੇਗਾ ਮਹਾ ਮੁਕਾਬਲਾ

England vs Australia: Will it be a high-scoring match? ICC Cricket World Cup 2019

ਆਸਟ੍ਰੇਲੀਆ ਬਨਾਮ ਇੰਗਲੈਂਡ: ਲਾਰਡਸ ਦੇ ਮੈਦਾਨ ‘ਤੇ ਅੱਜ ਖੇਡਿਆ ਜਾਵੇਗਾ ਮਹਾ ਮੁਕਾਬਲਾ,ਲੰਡਨ: ਇੰਗਲੈਂਡ ਦੀ ਧਰਤੀ ‘ਤੇ ਖੇਡੇ ਜਾ ਰਹੇ ਵਿਸ਼ਵ ਕੱਪ ਦੌਰਾਨ ਅੱਜ 2 ਚੋਟੀ ਦੀਆਂ ਟੀਮਾਂ ਵਿਚਾਲੇ ਕੁੰਢੀਆਂ ਦੇ ਸਿੰਙ ਫਸਣਗੇ। ਕ੍ਰਿਕਟ ਇਤਿਹਾਸ ਦੀਆਂ ਦੋ ਪੁਰਾਣੀਆਂ ਵਿਰੋਧੀ ਟੀਮਾਂ ਇੰਗਲੈਂਡ ਅਤੇ ਆਸਟਰੇਲੀਆ ਲਾਰਡਸ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ। ਹੁਣ ਤੱਕ ਦੋਹਾਂ ਟੀਮਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਪਰ ਪਿਛਲੇ ਮੁਕਾਬਲੇ ਵਿਚ ਕਮਜ਼ੋਰ ਮੰਨੀ ਜਾ ਰਹੀ ਸ਼੍ਰੀਲੰਕਾਈ ਟੀਮ ਤੋਂ ਇੰਗਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਉਥੇ ਹੀ ਆਸਟਰੇਲੀਆਈ ਟੀਮ ਪਿਛਲੇ 6 ਮੈਚਾਂ ਵਿਚ 10 ਅੰਕ ਲੈ ਕੇ ਅੰਕ ਸੂਚੀ ਵਿਚ ਨਿਊਜ਼ੀਲੈਂਡ (11 ਅੰਕ) ਤੋਂ ਬਾਅਦ ਦੂਜੇ ਨੰਬਰ ‘ਤੇ ਹੈ ਅਤੇ ਉਸਦੀਆਂ ਨਜ਼ਰਾਂ ਹੁਣ ਅਗਲੇ ਮੈਚ ਵਿਚ ਹਰ ਹਾਲ ਵਿਚ ਦੋ ਅੰਕ ਹਾਸਲ ਕਰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨਾ ਹੈ।

ਹੋਰ ਪੜ੍ਹੋ: ਜਲੰਧਰ : ਕਮਿਸ਼ਨਰੇਟ ਪੁਲਿਸ ਦੇ CIA ਸਟਾਫ ਨੂੰ ਮਿਲੀ ਵੱਡੀ ਸਫਲਤਾ, ਨਾਜਾਇਜ਼ ਹਥਿਆਰਾਂ ਸਣੇ 2 ਨੌਜਵਾਨ ਕਾਬੂ

ਇੰਗਲੈਂਡ ਨੇ ਹੁਣ ਤਕ ਵਿਸ਼ਵ ਕੱਪ ਵਿਚ ਹਮਲਾਵਰ ਪ੍ਰਦਰਸ਼ਨ ਦਿਖਾਇਆ ਹੈ ਪਰ ਟੀਚੇ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਉਹ ਕਮਜ਼ੋਰ ਸਾਬਤ ਹੋਇਆ ਹੈ, ਜਿਸ ਨਾਲ ਉਸ ਨੂੰ ਆਪਣੇ ਦੋ ਮੈਚ ਗੁਆਉਣੇ ਪਏ ਹਨ।

ਉਥੇ ਮੌਜੂਦਾ ਚੈਂਪੀਅਨ ਆਸਟਰੇਲੀਆ ਫਿਲਹਾਲ ਖੇਡ ਦੇ ਹਰ ਵਿਭਾਗ ‘ਚ ਮਜ਼ਬੂਤ ਦਿਸ ਰਹੀ ਹੈ ਅਤੇ ਉਸਦੀਆਂ ਨਜ਼ਰਾਂ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰਨ ‘ਤੇ ਲੱਗੀਆਂ ਹਨ।

-PTC News