ਭਾਰਤ ਬਨਾਮ ਵੈਸਟਇੰਡੀਜ਼: ਕੀ ਭਾਰਤੀ ਟੀਮ 23 ਸਾਲ ਪੁਰਾਣਾ ਰਿਕਾਰਡ ਬਰਕਰਾਰ ਰੱਖ ਸਕੇਗੀ ?

ਭਾਰਤ ਬਨਾਮ ਵੈਸਟਇੰਡੀਜ਼: ਕੀ ਭਾਰਤੀ ਟੀਮ 23 ਸਾਲ ਪੁਰਾਣਾ ਰਿਕਾਰਡ ਬਰਕਰਾਰ ਰੱਖ ਸਕੇਗੀ ?,ਮੈਨਚੇਸਟਰ: ਇੰਗਲੈਂਡ ਦੀ ਧਰਤੀ ‘ਤੇ ਖੇਡੇ ਜਾ ਰਹੇ ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਰੋਮਾਂਚਕ ਮੁਕਾਬਲਾ ਖੇਡਿਆ ਜਾਵੇਗਾ। ਵੈਸਟਇੰਡੀਜ਼ ਦੀ ਟੀਮ ਭਾਰਤ ਨੂੰ ਵਰਲਡ ਕੱਪ ਟੂਰਨਾਮੈਂਟ ‘ਚ ਪਿਛਲੇ 23 ਸਾਲ ਤੋਂ ਨਹੀਂ ਹਰਾ ਸਕੀ ਹੈ।

ਤੁਹਾਨੂੰ ਦੱਸ ਦੇਈਏ ਕਿ 1996 ਵਰਲਡ ਕੱਪ ਟੂਰਨਾਮੈਂਟ ‘ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਹਰਾਇਆ ਸੀ ਤੇ ਉਸ ਤੋਂ ਬਾਅਦ ਭਾਰਤੀ ਟੀਮ ਦੀ ਜਿੱਤ ਦਾ ਸਿਲਸਿਲਾ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ।

ਹੋਰ ਪੜ੍ਹੋ:ਚੰਡੀਗੜ੍ਹ ਦੀ ਮੁਟਿਆਰ ਗੌਰੀ ਸ਼ਿਓਰਾਨ ਨੇ ਵਿਸ਼ਵ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪਿਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

2011 ਵਰਲਡ ਕੱਪ ‘ਚ ਭਾਰਤ ਨੇ ਵੈਸਟਇੰਡੀਜ਼ ਨੂੰ 80 ਦੌੜਾਂ ਨਾਲ ਜਦ ਕਿ 2015 ਵਰਲਡ ਕੱਪ ‘ਚ 4 ਵਿਕਟਾਂ ਨਾਲ ਹਰਾਇਆ ਸੀ। ਪਰ ਕੈਰੇਬਿਆਈ ਟੀਮ ਪਿਛਲੇ 23 ਸਾਲ ਤੋਂ ਭਾਰਤ ਦੇ ਖਿਲਾਫ ਵਰਲਡ ਕੱਪ ‘ਚ ਮੈਚ ਜਿੱਤਣ ਦੇ ਇੰਤਜ਼ਾਰ ‘ਚ ਹੈ।

ਹੁਣ ਮੈਨਚੇਸਟਰ ‘ਚ ਟੀਮ ਇੰਡੀਆ ਆਪਣੇ ਇਸ ਸ਼ਾਨਦਾਰ ਇਤਿਹਾਸ ਨੂੰ ਬਰਕਰਾਰ ਰੱਖ ਸਕਦੀ ਹੈ ਜਾਂ ਫਿਰ ਕੈਰੇਬਿਆਈ ਟੀਮ ਆਪਣੀ ਹਾਰ ਦਾ ਸਿਲਸਿਲਾ ਤੋੜ ਦੇਵੇਗੀ ਇਹ ਵੇਖਣਾ ਦਿਲਚਸਪ ਹੋਵੇਗਾ।

-PTC News