Tue, Apr 23, 2024
Whatsapp

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ: ਡੈਕਵਰਥ ਲੂਈਸ ਨਿਯਮ ਤਹਿਤ ਭਾਰਤ ਨੇ ਪਾਕਿ ਨੂੰ 89 ਦੌੜਾਂ ਨਾਲ ਦਿੱਤੀ ਮਾਤ

Written by  Jashan A -- June 17th 2019 07:54 AM
ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ: ਡੈਕਵਰਥ ਲੂਈਸ ਨਿਯਮ ਤਹਿਤ ਭਾਰਤ ਨੇ ਪਾਕਿ ਨੂੰ 89 ਦੌੜਾਂ ਨਾਲ ਦਿੱਤੀ ਮਾਤ

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ: ਡੈਕਵਰਥ ਲੂਈਸ ਨਿਯਮ ਤਹਿਤ ਭਾਰਤ ਨੇ ਪਾਕਿ ਨੂੰ 89 ਦੌੜਾਂ ਨਾਲ ਦਿੱਤੀ ਮਾਤ

ਭਾਰਤ-ਪਾਕਿਸਤਾਨ ਮਹਾਂ ਮੁਕਾਬਲਾ: ਡੈਕਵਰਥ ਲੂਈਸ ਨਿਯਮ ਤਹਿਤ ਭਾਰਤ ਨੇ ਪਾਕਿ ਨੂੰ 89 ਦੌੜਾਂ ਨਾਲ ਦਿੱਤੀ ਮਾਤ,ਮੈਨਚੇਸਟਰ: ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਮੁਕਾਬਲਾ ਬੀਤੇ ਦਿਨ ਇੰਗਲੈਂਡ ਦੀ ਧਰਤੀ 'ਤੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ 'ਚ ਇੱਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ।

ਭਾਰਤ ਨੇ ਪਾਕਿ ਟੀਮ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਹਰਾਇਆ। ਭਾਰਤ ਨੇ ਵਿਸ਼ਵ ਕੱਪ ਵਿਚ ਅਜੇ ਤਕ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਤੇ ਵਿਰਾਟ ਕੋਹਲੀ ਦੀ ਟੀਮ ਨੇ ਵੀ ਇਹ ਕ੍ਰਮ ਜਾਰੀ ਰੱਖਿਆ। ਹੋਰ ਪੜ੍ਹੋ: ਲੁਧਿਆਣਾ ਗ੍ਰੈਂਡ ਮੈਨੋਰ ਹੋਮਜ਼ ਘੁਟਾਲਾ ਮਾਮਲਾ: ਕੈਪਟਨ ਅਮਰਿੰਦਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਿੱਧੂ ਆਹਮੋ-ਸਾਹਮਣੇ ਭਾਰਤ ਨੇ ਮੈਚ 'ਚ 336 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਜਦੋਂ 35 ਓਵਰਾਂ ਵਿਚ 6 ਵਿਕਟ 'ਤੇ 166 ਦੌੜਾਂ ਬਣਾਈਆਂ ਸਨ ਤਾਂ ਉਦੋਂ ਮੀਂਹ ਆ ਗਿਆ ਸੀ। ਬਾਅਦ ਵਿਚ ਖੇਡ ਸ਼ੁਰੂ ਹੋਣ 'ਤੇ ਪਾਕਿਸਤਾਨ ਨੂੰ 40 ਓਵਰਾਂ ਵਿਚ 302 ਦੌੜਾਂ ਅਰਥਾਤ ਬਾਕੀ ਬਚੇ 5 ਓਵਰਾਂ ਵਿਚ 136 ਦੌੜਾਂ ਦਾ ਟੀਚਾ ਮਿਲਿਆ। ਪਾਕਿਸਤਾਨੀ ਟੀਮ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ। -PTC News

Top News view more...

Latest News view more...