
ਚੱਕਰਵਤੀ ਤੂਫਾਨ 'ਫੇਨੀ' ਦਾ ਵਧਿਆ ਖ਼ਤਰਾ, ਓਡੀਸ਼ਾ 'ਚ ਸਕੂਲ-ਕਾਲਜ ਬੰਦ,ਭੁਵਨੇਸ਼ਵਰ: ਬੰਗਾਲ ਦੀ ਖਾੜੀ ਤੋਂ ਉਠਿਆ ਚੱਕਰਵਾਤੀ ਤੂਫਾਨ 'ਫਾਨੀ' ਦਿਨ ਬ ਦਿਨ ਭਿਆਨਕ ਹੁੰਦਾ ਜਾ ਰਿਹਾ ਹੈ। ਇਸ ਤੂਫ਼ਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਸ਼ੁੱਕਰਵਾਰ ਦੁਪਹਿਰ ਤਕ ਓਡੀਸ਼ਾ ਤੱਟ 'ਤੇ ਪਹੁੰਚਣ ਦਾ ਖਦਸ਼ਾ ਹੈ।
ਇਸ ਦਰਮਿਆਨ ਓਡੀਸ਼ਾ 'ਚ ਅਲਰਟ ਜਾਰੀ ਕਰਦੇ ਹੋਏ ਸਕੂਲ-ਕਾਲਜਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਓਡੀਸ਼ਾ ਲਈ 'ਯੈਲੋ ਵਾਰਨਿੰਗ' ਜਾਰੀ ਕੀਤੀ ਹੈ।
ਹੋਰ ਪੜ੍ਹੋ:ਟਾਂਡਾ ‘ਚ ਗੈਸ ਸਿਲੰਡਰ ਫਟਣ ਨਾਲ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਓਧਰ ਮੌਸਮ ਵਿਭਾਗ ਵਲੋਂ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਖਾਸ ਕਰ ਕੇ 2 ਮਈ ਤੋਂ 4 ਮਈ ਦਰਮਿਆਨ, ਕਿਉਂਕਿ ਇਸ ਸਮੇਂ ਸਮੁੰਦਰ 'ਚ ਚੱਕਰਵਾਤੀ ਤੂਫਾਨ ਕਾਰਨ ਪਾਣੀ ਵਧ ਰਫਤਾਰ ਨਾਲ ਉਛਾਲੇ ਮਾਰ ਸਕਦਾ ਹੈ।
'ਫੇਨੀ' ਦੇ ਭਾਰਤੀ ਪੂਰਬੀ ਤੱਟ ਵਲ ਵੱਧਣ 'ਤੇ ਜਲ ਸੈਨਾ ਅਤੇ ਤੱਟ ਰੱਖਿਅਕ ਬਲ ਦੇ ਜਹਾਜ਼ ਅਤੇ ਹੈਲੀਕਾਪਟਰ, ਰਾਸ਼ਟਰੀ ਆਫਤ ਮੋਚਨ ਬਲ ਦੀਆਂ ਰਾਹਤ ਟੀਮਾਂ ਨੂੰ ਮਹੱਤਵਪੂਰਨ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ, ਜਦਕਿ ਫੌਜ ਅਤੇ ਹਵਾਈ ਫੌਜ ਦੀਆਂ ਟੁੱਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ।
ਹੋਰ ਪੜ੍ਹੋ:ਦਿੱਲੀ ਦੇ ਰਬੜ ਗੁਦਾਮ ‘ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ (ਤਸਵੀਰਾਂ)
ਚੱਕਰਵਾਤ 'ਫੇਨੀ' ਦੇ ਮੱਦੇਨਜ਼ਰ ਕੇਂਦਰ ਨੇ ਐਡਵਾਂਸ ਵਿਚ ਹੀ ਚਾਰ ਰਾਜਾਂ— ਆਂਧਰਾ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਲਈ 1,086 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।
-PTC News
ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: