Tue, Apr 23, 2024
Whatsapp

PM ਮੋਦੀ 'ਅਮਫਾਨ' ਨੂੰ ਲੈ ਕੇ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ, ਗ੍ਰਹਿ ਮੰਤਰਾਲੇ ਤੇ NDMA ਤੋਂ ਲੈਣਗੇ ਹਾਲਾਤਾਂ ਦਾ ਜਾਇਜ਼ਾ

Written by  Shanker Badra -- May 18th 2020 01:43 PM
PM ਮੋਦੀ 'ਅਮਫਾਨ' ਨੂੰ ਲੈ ਕੇ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ, ਗ੍ਰਹਿ ਮੰਤਰਾਲੇ ਤੇ NDMA ਤੋਂ ਲੈਣਗੇ ਹਾਲਾਤਾਂ ਦਾ ਜਾਇਜ਼ਾ

PM ਮੋਦੀ 'ਅਮਫਾਨ' ਨੂੰ ਲੈ ਕੇ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ, ਗ੍ਰਹਿ ਮੰਤਰਾਲੇ ਤੇ NDMA ਤੋਂ ਲੈਣਗੇ ਹਾਲਾਤਾਂ ਦਾ ਜਾਇਜ਼ਾ

PM ਮੋਦੀ 'ਅਮਫਾਨ' ਨੂੰ ਲੈ ਕੇ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ, ਗ੍ਰਹਿ ਮੰਤਰਾਲੇ ਤੇ NDMA ਤੋਂ ਲੈਣਗੇ ਹਾਲਾਤਾਂ ਦਾ ਜਾਇਜ਼ਾ:ਨਵੀਂ ਦਿੱਲੀ : ਚੱਕਰਵਾਤੀ ਤੂਫਾਨ 'ਅਮਫਾਨ' ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ 'ਚ ਪੱਛਮੀ ਬੰਗਾਲ ਅਤੇ ਉੱਤਰੀ ਓਡੀਸ਼ਾ ਦੇ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਅਗਲੇ ਕੁਝ ਘੰਟਿਆਂ 'ਚ ਹੀ ਭਿਆਨਕ ਚੱਕਰਵਾਤ ਬਣ ਜਾਵੇਗਾ। ਇਸ ਖਤਰੇ ਦੇ ਮੱਦੇਨਜ਼ਰ ਓਡੀਸ਼ਾ ਅਤੇ ਪੱਛਮੀ ਬੰਗਾਲ 'ਚ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਓਡੀਸ਼ਾ 'ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਦੀ ਤਿਆਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4 ਵਜੇ ਕੇਂਦਰੀ ਗ੍ਰਹਿ ਮੰਤਰਾਲੇ (MHA) ਤੇ ਨੈਸ਼ਨਲ ਡਿਜ਼ਾਜ਼ਸਟਰ ਮੈਨੇਜਮੈਂਟ ਅਥਾਰਟੀ (NDMA) ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਉਹ ਇਸ ਦੌਰਾਨ ਚੱਕਰਵਾਤੀ ਤੂਫਾਨ 'ਅਮਫਾਨ' ਕਾਰਨ ਪ੍ਰਭਾਵਿਤ ਹੋਣ ਵਾਲੇ ਸੂਬਿਆਂ 'ਚ ਸਰਕਾਰਾਂ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਬੰਗਾਲ ਦੀ ਦੱਖਣੀ ਖਾੜੀ ਦੇ ਮੱਧ ਹਿੱਸਿਆਂ 'ਚ 'ਅਮਫਾਨ' ਅਗਲੇ 6 ਘੰਟਿਆਂ 'ਚ ਤੇਜ਼ੀ ਲਿਆਉਣ ਵਾਲਾ ਹੈ। ਗ੍ਰਹਿ ਮੰਤਰਾਲੇ ਅਨੁਸਾਰ ਚੱਕਰਵਾਤੀ ਤੂਫਾਨ 'ਅਮਫਾਨ' ਅੱਜ ਸ਼ਾਮ ਤੱਕ ਭਿਆਨਕ ਰੂਪ ਲੈ ਸਕਦਾ ਹੈ ਅਤੇ ਬੁੱਧਵਾਰ ਨੂੰ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਇਹ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਤੱਟ ਨਾਲ ਟਕਰਾ ਸਕਦਾ ਹੈ। ਮੰਤਰਾਲੇ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਸਰਕਾਰਾਂ ਨੂੰ ਜਾਰੀ ਐਡਵਾਇਜ਼ਰੀ 'ਚ ਕਿਹਾ ਕਿ 'ਅਮਫਾਨ' ਹੁਣ ਦੱਖਣੀ ਬੰਗਾਲ ਦੀ ਖਾੜੀ ਦੇ ਮੱਧ ਹਿੱਸਿਆਂ ਅਤੇ ਨਾਲ ਦੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਮੌਜੂਦ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਇਹ ਚੱਕਰਵਾਤ ਦੱਖਣੀ ਬੰਗਾਲ ਦੀ ਖਾੜੀ ਨਾਲ ਲੱਗੇ ਪੱਛਮੀ-ਮੱਧ ਅਤੇ ਮੱਧ ਹਿੱਸਿਆਂ ਦੇ ਉੱਪਰ ਹੈ, ਜੋ ਪਾਰਾਦੀਪ (ਓਡੀਸ਼ਾ) ਤੋਂ ਕਰੀਬ 790 ਕਿਲੋਮੀਟਰ ਦੱਖਣ, ਦੀਘਾ (ਪੱਛਮੀ ਬੰਗਾਲ) ਤੋਂ 940 ਕਿਲੋਮੀਟਰ ਦੱਖਣ-ਦੱਖਣ ਪੱਛਮੀ ਅਤੇ ਖੇਪੁਪਾਰਾ (ਬੰਗਲਾਦੇਸ਼) ਤੋਂ 1060 ਕਿਲੋਮੀਟਰ ਦੱਖਣ-ਦੱਖਣ ਪੱਛਮ 'ਚ ਹੈ। ਅਧਿਕਾਰੀ ਨੇ ਕਿਹਾ ਕਿ ਇਹ ਤੂਫਾਨ ਸੋਮਵਾਰ ਸ਼ਾਮ ਤੱਕ ਪ੍ਰਚੰਡ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ। -PTCNews


Top News view more...

Latest News view more...