Thu, Apr 25, 2024
Whatsapp

Cyclone Fani: ਓਡੀਸ਼ਾ 'ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ

Written by  Jashan A -- May 07th 2019 02:54 PM -- Updated: May 07th 2019 02:56 PM
Cyclone Fani: ਓਡੀਸ਼ਾ 'ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ

Cyclone Fani: ਓਡੀਸ਼ਾ 'ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ

Cyclone Fani: ਓਡੀਸ਼ਾ 'ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ,ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤੀ ਤੂਫ਼ਾਨ ਫਾਨੀ ਨੇ ਓਡੀਸ਼ਾ 'ਚ ਕਹਿਰ ਮਚਾ ਦਿੱਤਾ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੂਫ਼ਾਨ ਨੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। [caption id="attachment_292302" align="aligncenter" width="300"]khalsa aid Cyclone Fani: ਓਡੀਸ਼ਾ 'ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ[/caption] ਇਹਨਾਂ ਲੋਕਾਂ ਕੋਲ ਖਾਣ ਲਈ ਰੋਟੀ ਤੱਕ ਨਹੀਂ। ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਰ ਹੁਣ ਇਹਨਾਂ ਲੋਕਾਂ ਦੀ ਮਦਦ ਲਈ ਖਾਲਸਾ ਏਡ ਦੇ ਵਰਕਰ ਪਹੁੰਚ ਗਏ ਹਨ। ਹੋਰ ਪੜ੍ਹੋ:ਸੀਰੀਆ ‘ਚ ਲੋਕਾਂ ਲਈ ਮਸੀਹਾ ਬਣ ਬਹੁੜੀ ‘ਖਾਲਸਾ ਏਡ’ [caption id="attachment_292301" align="aligncenter" width="300"]khalsa Cyclone Fani: ਓਡੀਸ਼ਾ 'ਚ ਇੱਕ ਵਾਰ ਫਿਰ ਮਦਦ ਲਈ ਅੱਗੇ ਆਈ ਖਾਲਸਾ ਏਡ[/caption] ਖਾਲਸਾ ਏਡ ਦੇ ਮੈਂਬਰਾਂ ਵੱਲੋਂ ਪੁਰੀ ਵਿੱਚ ਪਹੁੰਚ ਕੇ ਇਹਨਾਂ ਲੋਕਾਂ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਅਤ ਲੋਕਾਂ ਲਈ ਹਰ ਬਣਦੀ ਮਦਦ ਕੀਤੀ ਜਾ ਰਹੀ ਹੈ।ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਏਡ ਦੇ ਵਰਕਰਾਂ ਵੱਲੋਂ ਸਥਾਨਕ ਲੋਕਾਂ ਨੂੰ ਭੋਜਨ ਸਕਾਇਆ ਜਾ ਰਿਹਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਖਾਲਸਾ ਏਡ ਨੇ ਕੇਰਲ ਵਿੱਚ ਆਏ ਹੜ੍ਹ ਪੀੜਤਾਂ ਲਈ ਰਾਹਤ ਤੇ ਬਚਾਅ ਕਾਰਜ ਚਲਾਏ ਸਨ।ਇਸ ਤੋਂ ਇਲਾਵਾ ਸੀਰੀਆ ਵਰਗੇ ਮੁਲਕ ਵਿੱਚ ਵੀ ਲੋਕਾਂ ਦੀ ਮਦਦ ਕੀਤੀ ਸੀ। -PTC News

Top News view more...

Latest News view more...