Sat, Apr 20, 2024
Whatsapp

ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ , ਹਾਦਸੇ ਵਿੱਚ 3 ਬੱਚਿਆਂ ਸਮੇਤ 4 ਦੀ ਮੌਤ

Written by  Shanker Badra -- September 14th 2021 11:40 AM
ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ , ਹਾਦਸੇ ਵਿੱਚ 3 ਬੱਚਿਆਂ ਸਮੇਤ 4 ਦੀ ਮੌਤ

ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ , ਹਾਦਸੇ ਵਿੱਚ 3 ਬੱਚਿਆਂ ਸਮੇਤ 4 ਦੀ ਮੌਤ

ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ (Muzaffarpur) ਜ਼ਿਲ੍ਹੇ ਦੇ ਮੀਨਾਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਖਾਣਾ ਪਕਾਉਣ ਦੌਰਾਨ ਰਸੋਈ ਗੈਸ ਸਿਲੰਡਰ ਫਟਣ ਕਾਰਨ ਤਿੰਨ ਮਾਸੂਮ ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈ ਔਰਤ ਨੂੰ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ (SKMCH) ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ। [caption id="attachment_533058" align="aligncenter" width="275"] ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ , ਹਾਦਸੇ ਵਿੱਚ 3 ਬੱਚਿਆਂ ਸਮੇਤ 4 ਦੀ ਮੌਤ[/caption] ਮੁਜ਼ੱਫਰਪੁਰ ਜ਼ਿਲ੍ਹੇ ਦੇ ਮੀਨਾਪੁਰ ਥਾਣਾ ਖੇਤਰ ਦੇ ਨੰਦਨ ਪਿੰਡ ਵਿੱਚ ਇੱਕ ਗੈਸ ਸਿਲੰਡਰ ਤੋਂ ਖਾਣਾ ਬਣਾਉਂਦੇ ਸਮੇਂ ਇੱਕ ਧਮਾਕਾ ਹੋਇਆ ਹੈ। ਜਿਸ ਵਿੱਚ ਤਿੰਨ ਬੱਚੇ ਸੜ ਗਏ ਹਨ ਜਦਕਿ ਗੰਭੀਰ ਰੂਪ ਨਾਲ ਜ਼ਖਮੀ ਬੱਚਿਆਂ ਦੀ ਮਾਂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪਿੰਡ 'ਚ ਹਫੜਾ -ਦਫੜੀ ਮਚ ਗਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਸਥਾਨਕ ਲੋਕਾਂ ਨੇ ਪਾਣੀ ਅਤੇ ਰੇਤ ਅਤੇ ਮਿੱਟੀ ਸੁੱਟ ਕੇ ਅੱਗ 'ਤੇ ਕਾਬੂ ਪਾਇਆ ਹੈ। [caption id="attachment_533061" align="aligncenter" width="300"] ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ , ਹਾਦਸੇ ਵਿੱਚ 3 ਬੱਚਿਆਂ ਸਮੇਤ 4 ਦੀ ਮੌਤ[/caption] ਮ੍ਰਿਤਕ ਬੱਚਿਆਂ ਦੀ ਪਛਾਣ ਅਸ਼ੋਕ ਸਾਹ ਦੀ ਧੀ ਦੀਪਾਂਜਲੀ (6), ਪੁੱਤਰ ਆਦਿੱਤਿਆ (4) ਅਤੇ ਵਿਵੇਕ (2) ਵਜੋਂ ਹੋਈ ਹੈ, ਜਦੋਂ ਕਿ ਅਸ਼ੋਕ ਸਾਹ ਦੀ ਪਤਨੀ ਸ਼ੋਭਾ ਦੇਵੀ (27) 75 ਫੀਸਦੀ ਝੁਲਸ ਗਈ ਸੀ ਪਰ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਔਰਤ ਦਾ ਐਸਕੇਐਮਸੀਐਚ ਦੇ ਬਰਨ ਵਾਰਡ ਵਿੱਚ ਇਲਾਜ ਚੱਲ ਰਿਹਾ ਸੀ ,ਜਿੱਥੇ ਦੇਰ ਰਾਤ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ 'ਚ ਹਫੜਾ -ਦਫੜੀ ਮਚ ਗਈ ਹੈ। ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। [caption id="attachment_533059" align="aligncenter" width="300"] ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ , ਹਾਦਸੇ ਵਿੱਚ 3 ਬੱਚਿਆਂ ਸਮੇਤ 4 ਦੀ ਮੌਤ[/caption] ਹਸਪਤਾਲ ਪਹੁੰਚੇ ਰਿਸ਼ਤੇਦਾਰ ਵਿਜੇ ਸਾਹਨੀ ਨੇ ਦੱਸਿਆ ਕਿ ਅਸ਼ੋਕ ਸਾਹ ਦਿੱਲੀ ਵਿੱਚ ਰਹਿੰਦਾ ਹੈ ਅਤੇ ਮਜ਼ਦੂਰੀ ਦਾ ਕੰਮ ਕਰਦਾ ਹੈ। ਘਰ ਵਿੱਚ ਸਿਰਫ ਸ਼ੋਭਾ ਦੇਵੀ ਆਪਣੇ ਤਿੰਨ ਬੱਚਿਆਂ ਅਤੇ ਸੱਸ ਨਾਲ ਰਹਿੰਦੀ ਹੈ। ਸ਼ਾਮ ਨੂੰ ਉਸਦੀ ਸੱਸ ਸਬਜ਼ੀ ਲੈਣ ਲਈ ਬਾਜ਼ਾਰ ਗਈ ਸੀ। ਸ਼ੋਭਾ ਗੈਸ 'ਤੇ ਖਾਣਾ ਬਣਾ ਰਹੀ ਸੀ ਪਰ ਪਾਈਪ ਤੋਂ ਗੈਸ ਲੀਕ ਹੋ ਰਹੀ ਸੀ। ਦੇਖਦੇ -ਦੇਖਦੇ ਅਚਾਨਕ ਅੱਗ ਲੱਗ ਗਈ ਅਤੇ ਪੂਰੇ ਸਿਲੰਡਰ ਨੂੰ ਅੱਗ ਲੱਗ ਗਈ। -PTCNews


Top News view more...

Latest News view more...