Sat, Apr 20, 2024
Whatsapp

ਬਰਗਾੜੀ 'ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ

Written by  Shanker Badra -- September 16th 2018 02:11 PM -- Updated: September 16th 2018 02:20 PM
ਬਰਗਾੜੀ 'ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ

ਬਰਗਾੜੀ 'ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ

ਬਰਗਾੜੀ 'ਚ ਮੋਰਚਾ ਲਾਈ ਬੈਠੇ ਦਾਦੂਵਾਲ ਅਤੇ ਮੰਡ ਕਾਂਗਰਸ ਦੀ ਕਠਪੁਤਲੀ :ਸੁਖਬੀਰ ਬਾਦਲ:ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਵਿੱਚ ਲੱਖਾਂ ਦਾ ਇਕੱਠ ਵੇਖਣ ਨੂੰ ਮਿਲਿਆ ਹੈ।ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਟੇਜ 'ਤੇ ਮੌਜੂਦ ਹੈ।Daduwal and Mandal Congress Puppies :Sukhbir Badalਇਸ ਰੈਲੀ ਨੂੰ ਸੰਬੋਧਨ ਕਰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਰੀਦਕੋਟ ਦੀ ਜਬਰ ਵਿਰੋਧੀ ਰੈਲੀ 'ਚ ਇਤਿਹਾਸਿਕ ਇਕੱਠ ਨੇ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਝੂਠੇ ਕਮਿਸ਼ਨ ਜ਼ਰੀਏ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਬਰਗਾੜੀ 'ਚ ਮੋਰਚਾ ਲਾਈ ਬੈਠੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਕਾਂਗਰਸ ਦੀ ਕਠਪੁਤਲੀ ਹਨ।Daduwal and Mandal Congress Puppies :Sukhbir Badalਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ 'ਚ ਹੋ ਰਹੇ ਭਾਰੀ ਇਕੱਠ ਕਾਰਨ ਸੂਬਾ ਸਰਕਾਰ ਬੌਖਲਾਹਟ 'ਚ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀਆ ਅਮਨ ਸ਼ਾਂਤੀ ਲਈ ਹਰ ਕੋਸ਼ਿਸ਼ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਝੂਠ ਬੋਲਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਿਲ ਕੀਤੀ ਹੈ।ਕੈਪਟਨ ਨੇ ਤਲਵੰਡੀ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਦੀ ਸੀ।Daduwal and Mandal Congress Puppies :Sukhbir Badalਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਗਾਂਧੀ ਪਰਿਵਾਰ 'ਤੇ ਵੀ ਨਿਸ਼ਾਨੇ ਸਾਧੜੇ ਹੋਏ ਕਿਹਾ ਕਿ ਕਾਂਗਰਸ ਦੀ ਮਾਂ ਸੋਨੀਆ ਗਾਂਧੀ ਹੈ।ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਜਿਸ ਦਾ ਹਰ ਸਿੱਖ ਨੂੰ ਦੁੱਖ ਹੋਇਆ ਪਰ ਕਾਂਗਰਸ ਨੂੰ ਕੋਈ ਫਰਕ ਨਹੀਂ ਪਿਆ।Daduwal and Mandal Congress Puppies :Sukhbir Badalਇਸ ਰੈਲੀ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ,ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ,ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ , ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ,ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ,ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ,ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ, ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਹਾਜ਼ਿਰ ਸਨ। -PTCNews


Top News view more...

Latest News view more...