ਖੇਤੀਬਾੜੀ

ਦਲਿਤ ਸੰਸਥਾਵਾਂ ਵੀ ਕਿਸਾਨ ਅੰਦੋਲਨ ਦੀ ਹਮਾਇਤ ‘ਤੇ ਆਈਆਂ

By Jagroop Kaur -- December 30, 2020 12:12 pm -- Updated:Feb 15, 2021

ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਅੱਜ ਮੁਹਾਲੀ ਵਿੱਚ ਕਈ ਅਹਿਮ ਦਲਿਤ ਸਵੈ -ਸੇਵੀ ਸੰਸਥਾਵਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੈਗ਼ਾਮ ਇੰਜਾਰਜ ਐਸ ਆਰ ਲੱਧੜ ਸੇਵਾ-ਮੁਕਤ ਆਈ ਏ ਐਸ , ਗੁਰੂ ਰਵਿਦਾਸ ਨੌਜਵਾਨ ਸਭਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੁਮਨ ਅਤੇ ਸ੍ਰੀ ਸਵੈਨ, ਸੈਕਟਰ 30 ਚੰਡੀਗੜ੍ਹ ਗੁਰੂ ਰਵਿਦਾਸ ਮੰਦਰ ਦੇ ਪ੍ਰਧਾਨ ਸ੍ਰੀ ਚੋਪੜਾ, ਸੈਕਟਰ 69 ਮੁਹਾਲੀ ਅੰਬੇਡਕਰ ਭਵਨ ਦੇ ਪ੍ਰਧਾਨ ਕੁਲਵੰਤ ਸਿੰਘ , ਫੋਰਮ ਫਾਰ ਵੀਕਰ ਸੈਕਸ਼ਨਜ ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਸੈਕਟਰ 20 ਚੰਡੀਗੜ੍ਹ ਰਵਿਦਾਸ ਮੰਦਰ ਦੇ ਪ੍ਰਧਾਨ ਸਤਿਆਵਾਨ ਮੀਟਿੰਗ ਤੋਂ ਬਾਅਦ ਮਤਾ ਪਾਸ ਕਰਦਿਆਂ ਬਿਆਨ ਜਾਰੀ ਕੀਤਾ ਕਿ ਦਲਿਤ ਸੰਸਥਾਵਾਂ ਕਿਸਾਨ ਮੰਗਾਂ ਦਾ ਸਮਰਥਨ ਕਰਦੇ ਹਾਂ।Farmers Centre Meeting Today: Amid farmers protest against farm laws 2020, farmers all set for the next round of meetings with the Centre.

ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ

ਉਹਨਾਂ ਕਿਸਾਨ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਕਿ ਕੇਂਦਰ ਸਰਕਾਰ ਨਾਲ ਗੱਲ ਕਰਦੇ ਸਮੇਂ ਖੇਤ ਮਜ਼ਦੂਰ ਦੇ ਹਿਤਾਂ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਹੀ ਕਿਸਾਨ - ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਸਾਰਥਿਕ ਹੋ ਸਕਦਾ ਹੈ। ਸਵਮੀਨਾਥਨ ਰਿਪੋਰਟ ਮੁਤਾਬਕ ਖੇਤ ਮਜ਼ਦੂਰ ਵੀ ਕਿਸਾਨ ਹੈ। ਪਰ ਐਮ ਐਸ ਪੀ ਦਾ ਲਾਭ ਖੇਤ ਮਜ਼ਦੂਰ ਨੂੰ ਵੀ ਮਿਲਣਾ ਚਾਹੀਦਾ ਹੈ।Farmers Centre Meeting Today: Amid farmers protest against farm laws 2020, farmers all set for the next round of meetings with the Centre.

ਖੇਤ ਮਜ਼ਦੂਰ ਦੀ ਨਿਉਨਤਮ ਦਿਹਾੜੀ ਨੀਯਤ ਹੋਣੀ ਚਾਹੀਦੀ ਹੈ ਅਤੇ ਐਮ ਐਸ ਪੀ ਦੇ ਵਧਣ ਨਾਲ ਦਿਹਾੜੀ ਵੀ ਵਧਣੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਉਹ ਕਿਸਾਨਾਂ ਨਾਲ ਟਕਰਾ ਦਾ ਰਾਸਤਾ ਤਿਆਗ ਕੇ , ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਇਸ ਕੜਾਕੇ ਦੀ ਠੰਡ ਵਿੱਚ ਉਹਨਾਂ ਨੂੰ ਘਰ ਭੇਜਣ।

  • Share