ਹੋਰ ਖਬਰਾਂ

ਕਰਨਾਟਕ 'ਚ ਆਨਰ ਕਿਲਿੰਗ. ਦਲਿਤ ਲੜਕੇ ਤੇ ਮੁਸਲਿਮ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ

By Baljit Singh -- June 24, 2021 2:11 pm -- Updated:June 24, 2021 2:11 pm

ਕੇਰਲ: ਕਰਨਾਟਕ ਵਿਚ ਇਕ ਮੁਸਲਿਮ ਲੜਕੀ ਅਤੇ ਇਕ ਦਲਿਤ ਨੌਜਵਾਨ ਪਿਆਰ ਦੇ ਬਦਲੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਮੁਸਲਿਮ ਲੜਕੀ ਦਾ ਪਰਿਵਾਰ ਰਿਸ਼ਤੇ ਦੇ ਵਿਰੁੱਧ ਸੀ ਅਤੇ ਉਨ੍ਹਾਂ ਕਥਿਤ ਤੌਰ ਉੱਤੇ ਦੋਵਾਂ ਨੂੰ ਮਾਰ ਦਿੱਤਾ ਸੀ। ਪੁਲਿਸ ਨੇ ਇਸ ਕਤਲ ਦੇ ਆਨਰ ਕਿਲਿੰਗ ਹੋਣ ਦੀ ਸੰਭਾਵਨਾ ਜਤਾਈ ਹੈ।

ਪੜੋ ਹੋਰ ਖਬਰਾਂ: ਹੱਡੀਆਂ-ਇਮਿਊਨਿਟੀ ਲਈ ਜ਼ਰੂਰੀ ਪ੍ਰੋਟੀਨ, ਜਾਣੋ ਇਸਦੇ ਫਾਇਦੇ

ਵਿਜੇਪੁਰਾ ਦੇ ਐੱਸਪੀ ਅਨੁਪਮ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਲੜਕੀ ਦੇ ਪਿਤਾ ਅਤੇ ਭਰਾ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਦੋਸ਼ੀ ਅਜੇ ਵੀ ਫਰਾਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਇੱਥੇ 19 ਸਾਲਾ ਬਸਾਵਰਾਜੂ ਅਤੇ 16 ਸਾਲਾ ਦਵਾਲਬੀ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਮੁਸਲਿਮ ਪਰਿਵਾਰ ਨੇ ਦਲਿਤ ਨੌਜਵਾਨ ਨੂੰ ਧਮਕੀ ਦਿੱਤੀ ਸੀ ਪਰ ਉਸ ਨੇ ਕੋਈ ਪਰਵਾਹ ਨਹੀਂ ਕੀਤੀ।

ਪੜੋ ਹੋਰ ਖਬਰਾਂ: ਪਾਕਿ : ਪੁਰਾਣੀ ਰੰਜ਼ਿਸ਼ ਕਾਰਨ ਇਕੋ ਪਰਿਵਾਰ ਦੇ 7 ਜੀਆਂ ਦਾ ਕਤਲ

ਜੋੜਾ ਮੰਗਲਵਾਰ ਦੁਪਹਿਰ ਨੂੰ ਇੱਕ ਖੇਤ ਵਿਚ ਸੀ ਜਦੋਂ ਲੜਕੀ ਦਾ ਪਿਤਾ ਅਤੇ ਭਰਾ ਮੌਕੇ ਤੇ ਪਹੁੰਚੇ। ਉਸਦੇ ਨਾਲ ਤਿੰਨ ਹੋਰ ਲੋਕ ਵੀ ਸਨ। ਉਨ੍ਹਾਂ ਨੇ ਮਿਲ ਕੇ ਲੜਕੇ ਅਤੇ ਲੜਕੀ 'ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ। ਉਥੇ ਦੋਵਾਂ ਦੀ ਮੌਤ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਭੱਜ ਗਏ।

ਪੜੋ ਹੋਰ ਖਬਰਾਂ: 12ਵੀਂ ਬੋਰਡ ਪ੍ਰੀਖਿਆ ‘ਤੇ ਸੁਪਰੀਮ ਕੋਰਟ ਦਾ ਹੁਕਮ, ਹਰ ਸੂਬਾ 31 ਜੁਲਾਈ ਤੱਕ ਨਤੀਜੇ ਕਰੇ ਐਲਾਨ

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਦੋਂ ਕਿ ਦੋ ਲੋਕਾਂ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਬਾਕੀ ਦੋ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

-PTC News

  • Share