ਮੁੱਖ ਖਬਰਾਂ

ਡਾਂਸਰ ਅਤੇ ਕੋਰੀਓਗ੍ਰਾਫਰ 'ਰੇਮੋ ਡਿਸੂਜ਼ਾ' ਨੂੰ ਪਿਆ ਦਿਲ ਦਾ ਦੌਰਾ

By Jagroop Kaur -- December 11, 2020 5:12 pm -- Updated:Feb 15, 2021

ਮਸ਼ਹੂਰ ਡਾਂਸਰ ਅਤੇ ਕੋਰੀਓਗ੍ਰਾਫਰ ਰੇਮੋ ਡਿਸੂਜਾ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਰੇਮੋ ਨੂੰ ਗੰਭੀਰ ਹਾਲਤ 'ਚ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹੜਕੰਪ ਮਚ ਗਿਆ ਤੇ ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਮੰਗ ਰਹੇ ਹਨ। ਜਾਣਕਾਰੀ ਮੁਤਾਬਕ, ਰੇਮੋ ਡਿਸੂਜਾ ਦੀ ਐਨਜੀਓਪਲਾਸਟੀ ਸਰਜਰੀ ਹੋਈ ਹੈ ਅਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

I wanted to fulfil my dad's wish': Remo D'souza

ਰੇਮੋ ਇੱਕ ਬਿਹਤਰੀਨ ਕੋਰੀਓਗ੍ਰਾਫਰੀ ਲਈ ਜਾਣੇ ਜਾਂਦੇ ਹਨ ਅਤੇ ਉਹਨ ਨੂੰ 'ਫਾਲਤੂ' ਅਤੇ 'ਏ ਬੀ ਸੀ ਡੀ' ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਡਾਂਸ ਐਕਡਮੀ ਵੀ ਚਲਾਉਂਦੇ ਹਨ। ਰੇਮੋ ਡੀਸੂਜ਼ਾ ਨੇ ਆਖਰੀ ਵਾਰ ਡਾਂਸ ਫਿਲਮ' ਸਟ੍ਰੀਟ ਡਾਂਸਰ 3 ਡੀ 'ਦਾ ਨਿਰਦੇਸ਼ਨ ਕੀਤਾ ਸੀ. ਫਿਲਮ, ਜਿਸ ਵਿਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਮੁੱਖ ਭੂਮਿਕਾਵਾਂ ਵਿਚ ਸਨ, ਇਸ ਸਾਲ ਦੇ ਸ਼ੁਰੂ ਵਿਚ ਜਾਰੀ ਕੀਤੀ ਗਈ ਸੀ।

Famous Bollywood Choreographers And Their Interesting Love Life

ਦੱਸਣਯੋਗ ਹੈ ਕਿ ਰੇਮੋ ਆਪਣੇ ਸਕੂਲੀ ਦਿਨਾਂ 'ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂ ਕੀਤੇ ਸਨ। ਰੇਮੋ ਡਿਸੂਜ਼ਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ 'ਡਾਂਸ ਇੰਡੀਆ ਡਾਂਸ' ਦੇ ਜੱਜ ਵੀ ਰਹੇ ਸਨ।

Remo D'Souza says case against him on cheating is false : Bollywood News - Bollywood Hungama

ਰੇਮੋ ਆਪਣੀ ਬਿਹਤਰੀਨ ਕੋਰੀਓਗ੍ਰਾਫੀ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡਜ਼ ਮੁੱਖ ਹਨ। ਇਸ ਦੇ ਨਾਲ ਹੀ ਉਹ ਫ਼ਿਲਮਾਂ ਪ੍ਰੋਡਿਊਸ ਕਰਦੇ ਹਨ। ਟੀਵੀ 'ਚ ਆਉਣ ਵਾਲੇ ਰਿਆਲਟੀ ਸ਼ੋਅ ਵੀ ਜੱਜ ਕਰਦੇ ਹਨ।