ਸਪਨਾ ਚੌਧਰੀ ਨੂੰ ਚੜ੍ਹਿਆ ਪਿਆਰ ਦਾ ਰੰਗ, ਸ਼ਰੇਆਮ ਮੁੰਡੇ ਨੂੰ ਕਿਹਾ ‘ਆਈ ਲਵ ਯੂ’, ਜਾਣੋ ਕਿਉਂ, ਵੀਡੀਓ ਹੋਈ ਵਾਇਰਲ

sapna
ਸਪਨਾ ਚੌਧਰੀ ਨੂੰ ਚੜ੍ਹਿਆ ਪਿਆਰ ਦਾ ਰੰਗ, ਸ਼ਰੇਆਮ ਮੁੰਡੇ ਨੂੰ ਕਿਹਾ ‘ਆਈ ਲਵ ਯੂ’, ਜਾਣੋ ਕਿਉਂ, ਵੀਡੀਓ ਹੋਈ ਵਾਇਰਲ

ਸਪਨਾ ਚੌਧਰੀ ਨੂੰ ਚੜ੍ਹਿਆ ਪਿਆਰ ਦਾ ਰੰਗ, ਸ਼ਰੇਆਮ ਮੁੰਡੇ ਨੂੰ ਕਿਹਾ ‘ਆਈ ਲਵ ਯੂ’, ਜਾਣੋ ਕਿਉਂ, ਵੀਡੀਓ ਹੋਈ ਵਾਇਰਲ,ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹਮੇਸ਼ਾਂ ਹੀ ਸੁਰਖੀਆਂ ‘ਚ ਰਹਿੰਦੀ ਹੈ। ਉਹਨਾਂ ਦਾ ਬੇਬਾਕ ਅੰਦਾਜ਼ ਵੀ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ।ਸਪਨਾ ਚੌਧਰੀ ਮੁੜ ਇਕ ਵਾਰ ਆਪਣੀ ਵੀਡਿਓ ਕਾਰਨ ਸੁਰਖੀਆਂ ‘ਚ ਛਾਈ ਹੋਈ ਹੈ।ਵੀਡੀਓ ‘ਚ ਸਪਨਾ ਚੌਧਰੀ ਕਿਸੇ ਮੁੰਡੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੋਈ ਨਜ਼ਰ ਆ ਰਹੀ ਹੈ।

ਵੀਡਿਓ ਵਿੱਚ ਉਸ ਮੁੰਡੇ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ ਨੂੰ ਸਪਨਾ ਨੇ ਆਪਣਾ ਬੁਆਏ ਫ੍ਰੈਂਡ ਬਣਾ ਲਿਆ ਹੈ। ਦਰਅਸਲ ਇਹ ਇੱਕ ਟਿਕ-ਟਾਕ ਵੀਡਿਓ ਹੈ। ਜਿਸ ਵਿੱਚ ਸਪਨਾ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ:ਬਿਗ ਬਾਸ ਦੀ ਇਸ ਪ੍ਰਤੀਭਾਗੀ ਨੇ ਦਿੱਤੀ ਆਤਮ-ਹੱਤਿਆ ਦੀ ਧਮਕੀ, ਲਿਖੀ ਚਿੱਠੀ

ਇਸ ਵੀਡਿਓ ਵਿੱਚ ਸਪਨਾ ਕਹਿੰਦੀ ਹੈ ਕਿ ‘ਓ ਸੁਣਦੇ ਹੋ ਮੈਂ ਤੁਹਾਨੂੰ ਕੁਝ ਕਹਿਣਾ ਹੈ, ਆਈ ਲਵ ਯੂ, ਇਸ ਤੋਂ ਬਾਅਦ ਮੁੰਡੇ ਦੀ ਅਵਾਜ਼ ਆਉਂਦੀ ਹੈ, ਹਾਂ ਪਤਾ ਹੈ ਬਹੁਤ ਵਾਰ ਸੁਣਿਆ ਹੈ ਆਈ ਲਵ ਯੂ ਫ੍ਰੈਂਡ, ਜਿਸ ਤੋਂ ਬਾਅਦ ਸਪਨਾ ਕਹਿੰਦੀ ਹੈ ਕਿ ਫ੍ਰੈਂਡ ਨੂੰ ਬੁਆਏ ਫ੍ਰੈਂਡ ਨਾਲ ਰੀਪਲੇਸ ਕਰ ਦਿੰਦੇ ਹਾਂ’ ਸਪਨਾ ਚੌਧਰੀ ਨੇ ਇਹ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।

 

View this post on Instagram

 

#tiktok video ??? @itssapnachoudhary @karan.mirza @shivani.attri.9887 #sapnachoudhary #sapnachaudhary

A post shared by Sapna Choudhary (@isapnachaudhary) on

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸਪਨਾ ਚੌਧਰੀ ‘ਤੇ ਟਿੱਕ ਟੌਕ ਵੀਡੀਓ ਦਾ ਖੁਮਾਰ ਚੜ੍ਹਿਆ ਹੋਇਆ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆ ਵੀਡੀਓ ਨਾਲ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਿਆ ਹੋਇਆ ਹੈ।

-PTC News