ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ

Dangal actor Zaira Wasim Manager Statement
ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ

ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ:ਨਵੀਂ ਦਿੱਲੀ : ਬਾਲੀਵੁੱਡ ਦੀ ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਆਪਣੇ ਫ਼ੈਨਜ ਨੂੰ ਵੱਡਾ ਝਟਕਾ ਸੀ। ਦਰਅਸਲ ‘ਚ ਜ਼ਾਇਰਾ ਵਸੀਮ ਨੇ ਅਚਾਨਕ ਹੀ ਫ਼ਿਲਮ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਲਿਆ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ਇੱਕ ਭਾਵੁਕ ਪੋਸਟ ਲਿਖ ਕੇ ਇਸ ਗੱਲ ਦਾ ਐਲਾਨ ਵੀ ਕਰ ਦਿੱਤਾ ਸੀ।

Dangal actor Zaira Wasim Manager Statement

ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ

ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਛੱਡਣ ਲਈ ਧਰਮ ਤੋਂ ਆਪਣੀ ਦੂਰੀ ਨੂੰ ਵਜ੍ਹਾ ਦੱਸਿਆ ਹੈ।ਜ਼ਾਇਰਾ ਨੇ ਆਪਣੀ ਪੋਸਟ ਵਿੱਚ ਕਿਹਾ ਸੀ ਕਿ ਫ਼ਿਲਮਾਂ ਵਿੱਚ ਸਫ਼ਲਤਾ ਪਾ ਕੇ ਉਹ ਖੁਸ਼ ਤਾਂ ਹੈ ਪਰ ਇਹ ਨਵੀਂ ਜ਼ਿੰਦਗੀ ਜੋ ਹੁਣ ਜੀਅ ਰਹੀ ਹੈ। ਉਹ ਉਸਦੇ ਲਈ ਨਹੀਂ ਹੈ ਅਤੇ ਚਾਹੁੰਦੀ ਹੋਈ ਵੀ ਇਸ ਨਵੀਂ ਜ਼ਿੰਦਗੀ ਵਿੱਚ ਖੁਸ਼ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਜੋ ਕੁੱਝ ਕਰ ਰਹੀ ਹੈ ,ਉਸਦੀ ਵਜ੍ਹਾ ਨਾਲ ਇਸਲਾਮ ਤੋਂ ਦੂਰ ਜਾ ਰਹੀ ਹੈ।

Dangal actor Zaira Wasim Manager Statement

ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ

ਇਸ ਪੂਰੇ ਮਾਮਲੇ ‘ਤੇ ਹੁਣ ਜ਼ਾਇਰਾ ਦੇ ਮੈਨੇਜਰ ਦਾ ਬਿਆਨ ਸਾਹਮਣੇ ਆਇਆ ਹੈ। ਜ਼ਾਇਰਾ ਦੇ ਮੈਨੇਜਰ ਇਕ ਵੱਖਰੀ ਕਹਾਣੀ ਦੱਸਦੇ ਨਜ਼ਰ ਆ ਰਹੇ ਹਨ। ਜ਼ਾਇਰਾ ਦੇ ਮੈਨੇਜਰ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਜ਼ਾਇਰਾ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਬਾਲੀਵੁੱਡ ਇੰਡਸਟਰੀ ਨੂੰ ਛੱਡਣ ਦੀ ਪੋਸਟ ਜ਼ਾਇਰਾ ਨੇ ਨਹੀਂ ਪਾਈ।

Dangal actor Zaira Wasim Manager Statement

ਬਾਲੀਵੁੱਡ ਨੂੰ ਛੱਡਣ ਦੀ ਕਿਸਨੇ ਲਿਖੀ ਹੈ ਗੱਲ , ਜ਼ਾਇਰਾ ਵਸੀਮ ਦੇ ਮੈਨੇਜਰ ਨੇ ਕੀਤਾ ਖ਼ੁਲਾਸਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਿਰਸਾ – ਡੱਬਵਾਲੀ ਨੈਸ਼ਨਲ ਹਾਈਵੇਅ ‘ਤੇ ਕਾਰ ਦੀ ਟਰਾਲੇ ਨਾਲ ਟੱਕਰ , ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਜ਼ਾਇਰਾ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਪੋਸਟ ਜ਼ਰੀਏ ਦੱਸਿਆ ਸੀ ਕਿ ਉਹ ਬਾਲੀਵੁੱਡ ਇੰਡਸਟਰੀ ਛੱਡਣ ਦਾ ਮਨ ਬਣਾ ਚੁੱਕੀ ਹੈ ਤੇ ਹੁਣ ਉਹ ਐਕਟਿੰਗ ਨਹੀਂ ਕਰੇਗੀ। ਜ਼ਾਇਰਾ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਸਨਸਨੀ ਫੈਲ ਗਈ ਸੀ। ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਜ਼ਾਇਰਾ ਦੀ ਇਸ ਪੋਸਟ ਤੋਂ ਪ੍ਰਸ਼ੰਸਕ ਕਾਫ਼ੀ ਸਦਮੇ ਵਿੱਚ ਹਨ।ਕੁਝ ਪ੍ਰਸ਼ੰਸਕ ਉਨ੍ਹਾਂ ਦੇ ਇਸ ਫ਼ੈਸਲੇ ਦੀ ਹਮਾਇਤ ਕਰ ਰਹੇ ਹਨ ਪਰ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।
-PTCNews