ਮੁੱਖ ਖਬਰਾਂ

Data Leak :  ਤੁਹਾਡਾ GMail ਅਕਾਊਂਟ ਜਾਂ ਪਾਸਵਰਡ ਕਿਤੇ ਹੈਕ ਤਾਂ ਨਹੀਂ ਹੋਇਆ, ਇੰਝ ਕਰੋ ਚੈੱਕ 

By Shanker Badra -- April 29, 2021 4:58 pm

Data Leak : ਪੂਰੀ ਦੁਨੀਆ ਵਿੱਚ ਆਨਨਲਾਈਨ ਰੁਝਾਨ ਤੇਜ਼ੀ ਨਾਲ ਵਧਿਆ ਹੈ। ਸਾਰੇ ਕੰਮ ਘਰ ਤੋਂ ਇੱਕ ਕਲਿੱਕ 'ਤੇ ਹੁੰਦੇ ਹਨ। ਪੈਸੇ ਦਾ ਲੈਣ-ਦੇਣ ਹੋਵੇ ਜਾਂ ਕੋਈ ਹੋਰ ਕੰਮ, ਹਰ ਚੀਜ਼ ਆਨਲਾਈਨ ਦੇ ਦਾਇਰੇ ਵਿੱਚ ਆ ਗਈ ਹੈ ਪਰ ਹੁਣ ਇਸ ਆਨਨਲਾਈਨ ਵਿਚ ਖ਼ਤਰਾ ਵੀ ਵਧ ਗਿਆ ਹੈ। ਇੱਕ ਆਨਨਲਾਈਨ ਹੈਕਿੰਗ ਫੋਰਮ ਨੇ ਦਾਅਵਾ ਕੀਤਾ ਹੈ ਕਿ ਉਹ 300 ਕਰੋੜ ਤੋਂ ਵੱਧ ਈਮੇਲ ਅਤੇ ਪਾਸਵਰਡ ਲੀਕ ਕਰ ਚੁੱਕਾ ਹੈ।

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

Data leak : leaked passwords of crores of people check as to whether your Gmail account has been hacked Data Leak :  ਤੁਹਾਡਾGMail ਅਕਾਊਂਟ ਜਾਂ ਪਾਸਵਰਡ ਕਿਤੇ ਹੈਕ ਤਾਂ ਨਹੀਂ ਹੋਇਆ, ਇੰਝ ਕਰੋ ਚੈੱਕ

ਇਸ ਵਿੱਚ ਜੀਮੇਲ ਤੋਂ ਇਲਾਵਾ ਨੈੱਟਫਲਿਕਸ (Netflix ) ਅਤੇ ਲਿੰਕਡਿਨ (Linkedin ) ਵਰਗੇ ਪ੍ਰੋਫਾਈਲ ਸ਼ਾਮਲ ਹਨ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ 15,00 ਕਰੋੜ ਖਾਤਿਆਂ 'ਚ ਸੇਧ ਲੱਗ ਚੁੱਕੀ ਹੈ। ਜਦਕਿ 300 ਕਰੋੜ ਤੋਂ ਵੱਧ ਲੋਕਾਂ ਦੇ ਈ-ਮੇਲ ਅਤੇ ਪਾਸਵਰਡ ਹੈਕ ਹੋ ਚੁੱਕੇ ਹਨ। ਇਹ ਕਿਹਾ ਜਾਂਦਾ ਹੈ ਕਿ ਲਗਭਗ 117 ਕਰੋੜ ਲੋਕਾਂ ਦੇ ਨੈੱਟਫਲਿਕਸ ਅਤੇ ਲਿੰਕਡਿਨ ਪ੍ਰੋਫਾਈਲਾਂ ਨੂੰ ਹੈਕ ਕਰ ਦਿੱਤਾ ਗਿਆ ਹੈ।

Data leak : leaked passwords of crores of people check as to whether your Gmail account has been hacked Data Leak :  ਤੁਹਾਡਾGMail ਅਕਾਊਂਟ ਜਾਂ ਪਾਸਵਰਡ ਕਿਤੇ ਹੈਕ ਤਾਂ ਨਹੀਂ ਹੋਇਆ, ਇੰਝ ਕਰੋ ਚੈੱਕ

ਉਪਭੋਗਤਾਵਾਂ ਦਾ ਇਹ ਡੇਟਾ ਇੰਟਰਨੈਟ 'ਤੇ ਅਪਲੋਡ ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਹੈਕਰ ਤੁਹਾਡੇ ਦੂਜੇ ਖਾਤੇ ਨੂੰ ਹੈਕ ਕਰਨ ਲਈ ਇਸ ਡੇਟਾ ਦੀ ਵਰਤੋਂ ਕਰ ਸਕਦੇ ਹਨ। ਹੈਕਿੰਗ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਉਹ ਲੋਕ ਹੋਏ ਹਨ ਜੋ ਨੈੱਟਫਲਿਕਸ ਅਤੇ ਗੂਗਲ ਲਈ ਇੱਕੋ ਪਾਸਵਰਡ ਦੀ ਵਰਤੋਂ ਕਰ ਰਹੇ ਸਨ। ਇਸ ਡੇਟਾ ਲੀਕ ਨੂੰ ਕਈ ਬਰੇਚਾਂ ਦਾ ਸੰਕਲਨ ਕਿਹਾ ਜਾਂਦਾ ਹੈ।

Data leak : leaked passwords of crores of people check as to whether your Gmail account has been hacked Data Leak :  ਤੁਹਾਡਾGMail ਅਕਾਊਂਟ ਜਾਂ ਪਾਸਵਰਡ ਕਿਤੇ ਹੈਕ ਤਾਂ ਨਹੀਂ ਹੋਇਆ, ਇੰਝ ਕਰੋ ਚੈੱਕ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ 

ਜੇ ਤੁਹਾਨੂੰ ਵੀ ਸ਼ੱਕ ਹੈ ਕਿ ਤੁਹਾਡਾ ਖਾਤਾ ਲੀਕ ਹੋ ਸਕਦਾ ਹੈ, ਤਾਂ ਤੁਹਾਨੂੰ https://cybernews.com/personal-data-leak-check/ 'ਤੇ ਕਲਿਕ ਕਰਨਾ ਪਏਗਾ। ਇਸ ਸਾਈਟ 'ਤੇ ਆਪਣੀ ਈਮੇਲ ਆਈਡੀ ਦੇ ਕੇ ਤੁਸੀਂ ਲੀਕ ਹੋਣ ਬਾਰੇ ਜਾਣਕਾਰੀ ਦੀ ਜਾਂਚ ਕਰ ਸਕਦੇ ਹੋ ਹੈ ਕਿ  ਕੀ ਤੁਹਾਡਾ ਪਾਸਵਰਡ ਲੀਕ ਹੋਇਆ ਸੀ ਜਾਂ ਨਹੀਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2017 ਵਿੱਚ 100 ਕਰੋੜ ਤੋਂ ਵੱਧ ਲੋਕਾਂ ਦਾ ਡਾਟਾ ਲੀਕ ਹੋਇਆ ਸੀ।
-PTCNews

  • Share