ਧੀ ਨੇ ਸਾਥੀਆਂ ਨਾਲ ਰਲ ਮਾਂ-ਪਿਓ ਨੂੰ ਦਿੱਤੀ ਨਸ਼ੀਲੀ ਦਵਾਈ, ਆਪਣੇ ਹੀ ਘਰੋਂ ਉਡਾਏ ਲੱਖਾਂ ਰੁਪਏ

By Baljit Singh - May 30, 2021 12:05 pm

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਧੀ ਨੇ ਆਪਣੇ ਹੀ ਮਾਂ-ਬਾਪ ਨੂੰ ਕਾੜੇ ਵਿਚ ਨਸ਼ੀਲੀ ਦਵਾਈ ਪਿਆ ਦਿੱਤੀ। ਇਸ ਦੇ ਬਾਅਦ ਉਸ ਨੇ ਆਪਣੇ ਦੋਸਤਾਂ ਦੇ ਨਾਲ ਮਿਲਕੇ ਲੱਖਾਂ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸਾਰਿਆਂ ਦੀ ਗ੍ਰਿਫਤਾਰੀ ਹੋ ਗਈ ਹੈ।

ਪੜ੍ਹੋ ਹੋਰ ਖਬਰਾਂ:ਕੋਰਟ ਨੇ 4 ਦਿਨ ਵਧਾਈ ਸੁਸ਼ੀਲ ਕੁਮਾਰ ਦੀ ਪੁਲਿਸ ਰਿਮਾਂਡ, ਹਰ 24 ਘੰਟੇ ‘ਚ ਹੋਵੇਗਾ ਮੈਡੀਕਲ

ਦਰਅਸਲ, ਇਹ ਮਾਮਲਾ ਲਖਨਊ ਦੇ ਥਾਣਾ ਗੋਸਾਈਗੰਜ ਦਾ ਹੈ। ਇੱਥੇ ਰਸੂਲਪੁਰ ਪਿੰਡ ਵਿਚ ਰਹਿਣ ਵਾਲੇ ਮਨੋਜ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਘਰੋਂ 13 ਲੱਖ ਰੁਪਏ ਨਗਦੀ ਅਤੇ 3 ਲੱਖ ਦੇ ਗਹਿਣੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਏ ਗਏ ਹਨ। ਸੂਚਨਾ ਉੱਤੇ ਮੁਕੱਦਮਾ ਦਰਜ ਕਰਨ ਦੇ ਬਾਅਦ ਪੁਲਿਸ ਜਾਂਚ ਵਿਚ ਲੱਗ ਗਈ। ਪੁਲਿਸ ਨੇ ਜਾਂਚ ਦੌਰਾਨ ਦੋਸ਼ੀ ਧੀ ਨੂੰ ਉਸਦੇ ਪ੍ਰੇਮੀ ਸਹਿਤ ਦੋ ਹੋਰ ਲੋਕਾਂ ਦੇ ਨਾਲ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਚੋਰੀ ਕੀਤੀ ਗਈ ਰਕਮ ਸਣੇ ਜਵੈਲਰੀ ਬਰਮਾਦ ਕਰ ਲਈ ਗਈ ਹੈ। ਇਸ ਪੂਰੇ ਘਟਨਾਕ੍ਰਮ ਦਾ ਖੁਲਾਸਾ ਖੁਦ ਪੁਲਿਸ ਨੇ ਕੀਤਾ ਤੱਦ ਸਾਰੀ ਜਾਣਕਾਰੀ ਸਾਹਮਣੇ ਆਈ।

ਡੀਸੀਪੀ ਸਾਊਥ ਖਿਆਤੀ ਗਰਗ ਨੇ ਦੱਸਿਆ ਮੁਕੱਦਮਾ ਲਿਖਵਾਉਣ ਵਾਲੇ ਮਨੋਜ ਕੁਮਾਰ ਦੀ ਪੁੱਤਰੀ ਦੀ ਮੰਨੀਏ ਤਾਂ ਉਹ ਆਪਣੇ ਮਾਂ-ਬਾਪ ਦੇ ਸੁਭਾਅ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਘਰ ਵਿਚ ਇਕੱਲਾ ਮਹਿਸੂਸ ਕਰ ਰਹੀ ਸੀ। ਇਸ ਕਾਰਨ ਉਸ ਨੇ ਉਨ੍ਹਾਂ ਤੋਂ ਵੱਖ ਹੋਣ ਦੇ ਬਾਰੇ ਸੋਚਿਆ। ਉਹ ਆਪਣੇ ਪ੍ਰੇਮੀ ਵਿਨੇ ਦੇ ਨਾਲ ਆਪਣਾ ਘਰ ਲੈ ਕੇ ਰਹਿਣਾ ਚਾਹੁੰਦੀ ਸੀ।

ਪੜ੍ਹੋ ਹੋਰ ਖਬਰਾਂ: ਦੇਸ਼ ‘ਚ ਰਹਿੰਦੇ ਸ਼ਰਨਾਰਥੀਆਂ ਨੂੰ ਭਾਰਤ ਸਰਕਾਰ ਨੇ ਦਿੱਤੀ ਵੱਡੀ ਰਾਹਤ

ਪਰਿਵਾਰ ਵਲੋਂ ਕੀਤੇ ਜਾ ਰਹੇ ਦੁਰਵਿਵਹਾਰ ਤੋਂ ਪ੍ਰੇਸ਼ਾਨ ਹੋਈ ਲੜਕੀ ਨੇ ਪ੍ਰੇਮੀ ਵਿਨੇ ਨੂੰ ਆਪਣੇ ਘਰ ਵਿਚ ਰੱਖੇ ਹੋਏ ਰੁਪਏ ਅਤੇ ਜਵੇਲਰੀ ਬਾਰੇ ਦੱਸਿਆ। ਜਿਸ ਦੇ ਬਾਅਦ ਵਿਨੇ ਨੇ ਸ਼ੁਭਮ ਅਤੇ ਰੰਜੀਤ ਦੇ ਨਾਲ ਮਿਲਕੇ ਨੀਂਦ ਦੀਆਂ ਗੋਲੀਆਂ ਲੜਕੀ ਨੂੰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਚਾਰ-ਚਾਰ ਟੈਬਲੇਟ ਇਨ੍ਹਾਂ ਨੂੰ ਰਾਤ ਵੇਲੇ ਦੇਣੀਆਂ ਹਨ। ਧੀ ਨੇ ਅਜਿਹਾ ਹੀ ਕੀਤਾ। ਉਸ ਨੇ ਕਾੜੇ ਵਿਚ ਮਿਲਾਕੇ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ, ਜਿਸਦੇ ਬਾਅਦ ਘਰ ਵਿਚ ਰੱਖੀ ਕਰੀਬ 13 ਲੱਖ ਦੀ ਨਗਦੀ ਲੈ ਕੇ ਉਹ ਦੋਵੇਂ ਫਰਾਰ ਹੋ ਗਏ। ਪੁਲਿਸ ਨੇ ਸਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੜ੍ਹੋ ਹੋਰ ਖਬਰਾਂ: ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਮੰਗੇਤਰ ਕੈਰੀ ਸਾਈਮੰਡਸ ਨਾਲ ਕਰਵਾਇਆ ਵਿਆਹ

-PTC News

adv-img
adv-img