Tue, Apr 16, 2024
Whatsapp

ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ

Written by  Shanker Badra -- October 10th 2020 05:06 PM
ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ

ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ

ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ:ਅੰਮ੍ਰਿਤਸਰ : ਲਾਡਾਂ ਨਾਲ ਪਾਲੀ ਤੇ ਚਾਵਾਂ ਨਾਲ ਵਿਆਹੀ ਧੀ ਨਾਲ ਹੋਈ ਬੇਇਨਸਾਫ਼ੀ ਦਾ ਦੁੱਖ ਮਾਪਿਆਂ ਲਈ ਅਸਹਿ ਹੁੰਦਾ ਹੈ,ਅਤੇ ਅਜਿਹੇ ਹੀ ਦੁੱਖ 'ਚ ਦਬੇ ਇੱਕ ਮਾਪਿਆਂ ਨੇ ਬਰਦਾਸ਼ਤ ਤੋਂ ਬਾਹਰ ਹੁੰਦਾ ਦੇਖ ਖ਼ੁਦਕੁਸ਼ੀ ਕਰ ਲਈ। ਅੰਮ੍ਰਿਤਸਰ ਦੇ ਸੁੰਦਰ ਨਗਰ ਬਟਾਲਾ ਰੋਡ ਵਿਖੇ ਵਾਪਰੀ ਇਸ ਘਟਨਾ 'ਚ ਬਜ਼ੁਰਗ ਰਾਜਿੰਦਰ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮਾਮਲੇ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_438764" align="aligncenter" width="300"] ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ[/caption] ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਾਜਿੰਦਰ ਕੁਮਾਰ ਦੀ ਧੀ ਦਾ ਵਿਆਹ 2011 'ਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਦਾ ਕਥਿਤ ਤੌਰ 'ਤੇ ਸਹੁਰਾ ਪਰਿਵਾਰ ਵਲੋਂ 2015 'ਚ ਕਤਲ ਕਰ ਦਿੱਤਾ ਗਿਆ ਸੀ। 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਦੀ ਧੀ ਦੇ ਪਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ, ਜਿਸ ਕਾਰਨ ਉਹ ਭਰੇ ਮਨ ਨਾਲ ਹਰ ਰੋਜ਼ ਪੁਲਿਸ ਸਟੇਸ਼ਨ ਤੇ ਅਦਾਲਤਾਂ ਦੇ ਚੱਕਰ ਲਾਉਂਦੇ ਸੀ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। [caption id="attachment_438767" align="aligncenter" width="300"] ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ[/caption] ਕਾਰਵਾਈਆਂ ਦੌਰਾਨ ਪੁਲਿਸ ਨੇ ਧੀ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਅਦਾਲਤੀ ਦਾਅ ਪੇਚ ਕਾਰਨ 3.5 ਸਾਲ ਬਾਅਦ ਉਹ ਰਿਹਾਅ ਹੋ ਗਿਆ। ਧੀ ਦੇ ਦੁੱਖ ਅਤੇ ਇਸ ਸਾਰੇ ਘਟਨਾਕ੍ਰਮ ਤੋਂ ਤੰਗ ਆ ਕੇ ਉਨ੍ਹਾਂ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਬਜ਼ੁਰਗ ਜੋੜੇ ਨੇ ਸੁਸਾਈਡ ਨੋਟ ਲਿਖਿਆ, ਜਿਸ 'ਚ ਉਨ੍ਹਾਂ ਨੇ ਆਪਣੀ ਖ਼ੁਦਕੁਸ਼ੀ ਦਾ ਜ਼ਿੰਮੇਵਾਰ ਆਪਣੇ ਜਵਾਈ ਦੇ ਪਰਿਵਾਰ ਅਤੇ ਪੰਜਾਬ ਪੁਲਿਸ ਨੂੰ ਠਹਿਰਾਇਆ। [caption id="attachment_438768" align="aligncenter" width="300"] ਧੀ ਦਾ ਕਤਲ ਤੇ ਕਾਨੂੰਨ ਵੱਲੋਂ ਨਾਇਨਸਾਫ਼ੀ, ਦੁਖੀ ਮਾਪਿਆਂ ਨੇ ਕੀਤੀ ਖ਼ੁਦਕੁਸ਼ੀ[/caption] ਬਜ਼ੁਰਗ ਜੋੜੇ ਦੇ ਪੁੱਤਰ ਨੇ ਦੱਸਿਆ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਉਸ ਦੀ ਭੈਣ ਨੂੰ ਉਸ ਦੇ ਜੀਜੇ ਵਲੋਂ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਤੇ ਕਾਨੂੰਨ ਵੱਲੋਂ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਬਜ਼ੁਰਗ ਜੋੜੇ ਦੇ ਪੁੱਤਰ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਭਾਰੀ ਨਾ-ਇਨਸਾਫ਼ੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ੁਦਕੁਸ਼ੀ ਕਰਨ ਵਾਲੇ ਬਜ਼ੁਰਗ ਜੋੜੇ ਵੱਲੋਂ ਲਿਖੇ ਸੁਸਾਈਡ ਨੋਟ 'ਚ ਉਨ੍ਹਾਂ ਨੇ ਆਪਣੀ ਮ੍ਰਿਤਕ ਬੇਟੀ ਦੇ ਸਹੁਰੇ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...