ਡੇਵਿਡ ਵਾਰਨਰ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪਤਨੀ ਕੈਂਡਿਸ ਨੇ ਦਿੱਤਾ ਤੀਜੀ ਧੀ ਨੂੰ ਜਨਮ

ਡੇਵਿਡ ਵਾਰਨਰ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ, ਪਤਨੀ ਕੈਂਡਿਸ ਨੇ ਦਿੱਤਾ ਤੀਜੀ ਧੀ ਨੂੰ ਜਨਮ,ਨਵੀਂ ਦਿੱਲੀ: ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ੀ ਡੇਵਿਡ ਵਾਰਨਰ ਦੇ ਹਰ ਉਸ ਸਮੇਂ ਖੁਸ਼ੀਆਂ ਨੇ ਦਸਤਕ ਦਿੱਤੀ, ਜਦੋਂ ਉਹਨਾਂ ਦੀ ਦੀ ਪਤਨੀ ਕੈਂਡਿਸ ਨੇ ਇੰਗਲੈਂਡ ਦੇ ਇਕ ਨਿੱਜੀ ਹਸਪਤਾਲ ‘ਚ ਆਪਣੀ ਤੀਜੀ ਧੀ ਨੂੰ ਜਨਮ ਦਿੱਤਾ। ਵਾਰਨਰ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਅਤੇ ਆਪਣੀਆਂ ਤਿੰਨ ਧੀਆਂ ਦੀ ਤਸਵੀਰ ਪੋਸਟ ਕਰਕੇ ਦਿੱਤੀ।

ਪੋਸਟ ‘ਤੇ ਵਾਰਨਰ ਨੇ ਲਿਖਿਆ, ”ਅਸੀਂ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਇਸਲਾ ਰੋਜ ਵਾਰਨਰ ਦਾ ਕੱਲ ਦੇਰ ਰਾਤ 10.30 ਵਜੇ ਸਵਾਗਤ ਕੀਤਾ।

ਹੋਰ ਪੜ੍ਹੋ:ਕੁਲਫੀ ਵੇਚਣ ਨੂੰ ਮਜ਼ਬੂਰ ਹੈ ਹਰਿਆਣਾ ਦਾ ਇਹ ਅਰਜੁਨ ਐਵਾਰਡ ਜੇਤੂ ਬਾਕਸਰ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਵਾਰਨਰ ਨੇ ਜਿਵੇਂ ਹੀ ਇਹ ਤਸਵੀਰ ਇੰਸਟਾਗ੍ਰਾਮ ‘ਤੇ ਪਾਈ। ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਜਿਵੇਂ ਤਾਂਤਾ ਹੀ ਲਗ ਗਿਆ।

ਜ਼ਿਕਰ ਏ ਖਾਸ ਹੈ ਕਿ ਡੇਵਿਡ ਵਾਰਨਰ ਨੇ ਕੈਂਡਿਸ ਨਾਲ 2015 ‘ਚ ਵਿਆਹ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕੈਂਡਿਸ ਡੇਵਿਡ ਦੀ ਵੱਡੀ ਧੀ ਈਵਾ ਨੂੰ ਜਨਮ ਦੇ ਚੁੱਕੀ ਸੀ। ਵਿਆਹ ਦੇ ਬਾਅਦ ਉਨ੍ਹਾਂ ਦੇ ਘਰ ਦੂਜੀ ਧੀ ਇੰਡੀ ਦਾ ਜਨਮ ਹੋਇਆ। ਹੁਣ ਤੀਜੀ ਧੀ ਦੇ ਰੂਪ ‘ਚ ਉਨ੍ਹਾਂ ਦੇ ਘਰ ਇਸਲਾ ਆ ਗਈ ਹੈ।

-PTC News