Fri, Apr 26, 2024
Whatsapp

ਪੰਜਾਬ ਦੀਆਂ ਲੱਖਾਂ ਮਹਿਲਾਵਾਂ ਲਈ ਮਿਸਾਲ ਬਣੀ ਜਲੰਧਰ ਦੀ ਦਵਿੰਦਰ ਕੌਰ, ਖੁਦ ਅਪਾਹਜ ਹੁੰਦੇ ਹੋਏ ਹਜ਼ਾਰਾਂ ਕੁੜੀਆਂ ਨੂੰ ਪੈਰਾਂ 'ਤੇ ਕੀਤਾ 'STAND'

Written by  Riya Bawa -- October 23rd 2022 10:29 AM
ਪੰਜਾਬ ਦੀਆਂ ਲੱਖਾਂ ਮਹਿਲਾਵਾਂ ਲਈ ਮਿਸਾਲ ਬਣੀ ਜਲੰਧਰ ਦੀ ਦਵਿੰਦਰ ਕੌਰ, ਖੁਦ ਅਪਾਹਜ ਹੁੰਦੇ ਹੋਏ ਹਜ਼ਾਰਾਂ ਕੁੜੀਆਂ ਨੂੰ ਪੈਰਾਂ 'ਤੇ ਕੀਤਾ 'STAND'

ਪੰਜਾਬ ਦੀਆਂ ਲੱਖਾਂ ਮਹਿਲਾਵਾਂ ਲਈ ਮਿਸਾਲ ਬਣੀ ਜਲੰਧਰ ਦੀ ਦਵਿੰਦਰ ਕੌਰ, ਖੁਦ ਅਪਾਹਜ ਹੁੰਦੇ ਹੋਏ ਹਜ਼ਾਰਾਂ ਕੁੜੀਆਂ ਨੂੰ ਪੈਰਾਂ 'ਤੇ ਕੀਤਾ 'STAND'

ਜਲੰਧਰ: ਕਹਿੰਦੇ ਨੇ ਜੇਕਰ ਇਨਸਾਨ ਵਿੱਚ ਹੌਸਲਾ ਹੋਵੇ ਤਾਂ ਉਹ ਦੁਨੀਆਂ ਲਈ ਇੱਕ ਵੱਡੀ ਮਿਸਾਲ ਬਣ ਜਾਂਦਾ ਹੈ। ਕੁਝ ਅਜਿਹਾ ਹੀ ਕਰ ਦਿਖਾਇਆ ਹੈ ਜਲੰਧਰ ਦੇ ਮਹਿਮੂਦਪੁਰ ਪਿੰਡ ਦੀ ਰਹਿਣ ਵਾਲੀ ਇਕ 50 ਸਾਲਾਂ ਦੀ ਮਹਿਲਾ ਨੇ ਤੇ ਅੱਜ ਦੇ ਸਮੇਂ ਵਿਚ ਇਹ ਜਲੰਧਰ ਦੀਆਂ ਲੱਖਾਂ ਮਹਿਲਾਵਾਂ ਲਈ ਮਿਸਾਲ ਬਣ ਗਈ ਹੈ। ਦੱਸ ਦੇਈਏ ਕਿ ਇਹ ਮਹਿਲਾ ਜੋ ਖ਼ੁਦ ਅਪਾਹਜ ਹੁੰਦੇ ਹੋਏ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ ਚੁੱਕੀ ਹੈ। ਜਲੰਧਰ ਦੇ ਮਹਿਮੂਦਪੁਰ ਪਿੰਡ ਦੀ ਪੰਜਾਹ ਸਾਲ ਦੀ ਦਵਿੰਦਰ ਕੌਰ ਮਹਿਲਾ ਜੋ ਹਜ਼ਾਰਾਂ ਕੁੜੀਆਂ ਅਤੇ ਮਹਿਲਾਵਾਂ ਨੂੰ ਸਿਲਾਈ, ਕੜ੍ਹਾਈ ਅਤੇ ਹੋਰ ਘਰੇਲੂ ਸਜਾਵਟ ਦਾ ਸਾਮਾਨ ਬਣਾਉਣਾ ਸਿਖਾ ਚੁੱਕੀ ਹੈ। ਦਵਿੰਦਰ ਕੌਰ ਜੋ ਖੁਦ ਅਪਾਹਜ ਹੈ ਅਤੇ ਸਹੀ ਤਰ੍ਹਾਂ ਤੁਰਨ ਫਿਰਨ ਵਿੱਚ ਵੀ ਮੁਸ਼ਕਲ ਹੁੰਦੀ ਹੈ, ਅੱਜ ਜਲੰਧਰ ਦੀਆਂ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰ ਚੁੱਕੀ ਹੈ।   #humanintereststory ਪਿੰਡ ਪਿੰਡ ਜਾ ਕੇ ਮਹਿਲਾਵਾਂ ਨੂੰ ਕਰ ਰਹੀ ਜਾਗਰੂਕ ਦਵਿੰਦਰ ਕੌਰ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਕੰਮ ਕਰ ਰਹੀ ਹੈ। ਉਸਦੇ ਮੁਤਾਬਕ ਪਹਿਲੇ ਉਹ ਸਾਈਕਲ ਤੇ ਪਿੰਡ ਪਿੰਡ ਘੁੰਮ ਕੇ ਕੁੜੀਆਂ ਨੂੰ ਸਿਲਾਈ ਕਢਾਈ ਅਤੇ ਘਰੇਲੂ ਸਜਾਵਟ ਦਾ ਸਾਮਾਨ ਬਣਾਉਣ ਦੇ ਟ੍ਰੇਨਿੰਗ ਦਿੰਦੀ ਸੀ ਪਰ ਹੁਣ ਉਸ ਨੇ ਇਸ ਕੰਮ ਲਈ ਇਕ ਐਕਟਿਵਾ ਲੈ ਲਈ ਹੈ। ਉਸ ਦੇ ਮੁਤਾਬਿਕ ਉਹ ਹਰ ਪਿੰਡ ਵਿੱਚ ਜਾ ਕੇ ਕੁੜੀਆਂ ਦਾ ਇੱਕ ਗਰੁੱਪ ਬਣਾਉਂਦੀ ਹੈ ਜਿੱਥੇ ਆਪ ਜਾ ਕੇ ਉਨ੍ਹਾਂ ਨੂੰ ਇਹ ਟ੍ਰੇਨਿੰਗ ਦਿੰਦੀ ਹੈ ਤਾਂ ਕਿ ਹਰ ਕੁੜੀ ਦੇ ਹੱਥਾਂ ਵਿੱਚ ਕੋਈ ਐਸਾ ਗੁਣ ਜ਼ਰੂਰ ਹੋਵੇ ਜਿਸ ਨਾਲ ਔਖੇ ਸਮੇਂ ਓਹ ਆਪਣੇ ਪਰਿਵਾਰ ਦਾ ਸਾਥ ਦੇ ਸਕੇ। ਦਵਿੰਦਰ ਕੌਰ ਦੇ ਮੁਤਾਬਕ ਉਸ ਨੂੰ ਇਹ ਸਭ ਕਰਕੇ ਬਹੁਤ ਸਕੂਨ ਮਿਲਦਾ ਹੈ। ਇਹੀ ਨਹੀਂ ਉਸ ਵੱਲੋਂ ਬਠਿੰਡਾ ਕੁੜੀਆਂ ਨੂੰ ਇਹ ਟਰੇਨਿੰਗ ਦਿੱਤੀ ਗਈ ਹੈ। ਉਹ ਅੱਜ ਘਰ ਬੈਠੇ ਹਜ਼ਾਰਾਂ ਰੁਪਏ ਕਮਾ ਰਹੀਆਂ ਹਨ ਅਤੇ ਆਪਣੇ ਪਰਿਵਾਰ ਪੁੱਤ ਦੇ ਪਾਲਣ ਪੋਸ਼ਣ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੀਆਂ ਹਨ। ਜੇਲ੍ਹ ਵਿਚ ਵੀ ਜਾ ਕੇ ਦੇ ਚੁੱਕੀ ਹੈ ਕੈਦੀ ਮਹਿਲਾਵਾਂ ਅਤੇ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦਵਿੰਦਰ ਕੌਰ ਦੱਸਦੀ ਹੈ ਕਿ ਇਹ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਜਾ ਕੇ ਵੀ ਕੈਦੀ ਮਹਿਲਾਵਾਂ ਅਤੇ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਚੁੱਕੀ ਹੈ। ਉਸ ਦੇ ਮੁਤਾਬਿਕ ਇਸ ਲਈ ਉਹ ਲਗਾਤਾਰ ਆਪਣੇ ਪਿੰਡ ਤੋਂ ਕਪੂਰਥਲਾ ਦੀ ਮਾਡਲ ਜੇਲ੍ਹ ਆਪਣੀ ਐਕਟਿਵਾ 'ਤੇ ਜਾਂਦੀ ਹੁੰਦੀ ਸੀ ਜੋ ਕਿ ਉਸਦੇ ਘਰ ਤੋਂ ਕਰੀਬ ਤੀਹ ਕਿਲੋਮੀਟਰ ਦੂਰ ਹੈ। ਦਵਿੰਦਰ ਕੌਰ ਦੱਸਦੀ ਹੈ ਕਿ ਸ਼ੁਰੂ ਸ਼ੁਰੂ ਵਿੱਚ ਜਦੋਂ ਉਹ ਜੇਲ੍ਹ ਵਿੱਚ ਕੁੜੀਆਂ ਨੂੰ ਸਿਖਾਉਣ ਲਈ ਗਈ ਤਾਂ ਹਰ ਕਿਸੇ ਨੇ ਸੋਚਿਆ ਕੀ ਇਹ ਪਹਿਲਾਂ ਚਾਰ ਦਿਨ ਆਏਗੀ ਫਿਰ ਆਉਣਾ ਬੰਦ ਕਰ ਦੇਵੇਗੀ ਪਰ ਉਸ ਨੇ ਉਨ੍ਹਾਂ ਮਹਿਲਾਵਾਂ ਦੀ ਇਸ ਸੋਚ ਨੂੰ ਗ਼ਲਤ ਸਾਬਿਤ ਕੀਤਾ ਅਤੇ ਲਗਾਤਾਰ ਉਥੇ ਜਾ ਕੇ ਇਨ੍ਹਾਂ ਮਹਿਲਾਵਾਂ ਦੇ ਸੁੱਖ ਦੁੱਖ ਸੁਣੇ। ਉਨ੍ਹਾਂ ਨੂੰ ਆਪਣਾ ਬਣਾਇਆ ਫਿਰ ਉਨ੍ਹਾਂ ਨੂੰ ਸਿਲਾਈ ਦੀ ਟਰੇਨਿੰਗ ਦਿੱਤੀ। #DavinderKaurofJalandhar ਇਹ ਵੀ ਪੜ੍ਹੋ: ਦੀਵਾਲੀ ਮੌਕੇ ਪਟਾਕੇ ਚਲਾਉਣ ਲਈ PGI ਨੇ ਜਾਰੀ ਕੀਤੀਆਂ Guidelines, ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ ਜੇਲ੍ਹ ਵਿਚ ਬੰਦ ਕੁੜੀਆਂ ਅਤੇ ਮਹਿਲਾਵਾਂ ਅੱਜ ਉਸ ਦੀ ਟ੍ਰੇਨਿੰਗ ਨਾਲ ਜੇਲ੍ਹ ਵਿੱਚ ਹੀ ਕਮਾ ਰਹੀਆਂ ਪੈਸੇ ਦਵਿੰਦਰ ਕੌਰ ਨੇ ਜਿਨ੍ਹਾਂ ਮਹਿਲਾਵਾਂ ਨੂੰ ਜੇਲ੍ਹ ਵਿੱਚ ਟ੍ਰੇਨਿੰਗ ਦਿੱਤੀ ਉਹ ਅੱਜ ਜੇਲ੍ਹ ਵਿੱਚ ਹੀ ਪੈਸੇ ਕਮਾ ਰਹੀਆਂ ਹਨ ਜੋ ਮਹਿਲਾਵਾਂ ਇਨਾ ਨੂੰ ਮਿਲਣ ਜੇਲ੍ਹ ਵਿੱਚ ਜਾਂਦੀਆਂ ਨੇ ਉਹ ਆਪਣੇ ਸੂਟ ਦਾ ਕੱਪੜਾ ਇਨ੍ਹਾਂ ਨੂੰ ਦੇ ਆਉਂਦੀਆਂ ਹਨ। ਇਹ ਮਹਿਲਾਵਾਂ ਉਨ੍ਹਾਂ ਨੂੰ ਵਾਪਸ ਦੇ ਦਿੰਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਥੋੜ੍ਹੇ ਪੈਸੇ ਮਿਲ ਜਾਂਦੇ ਹਨ। ਦਵਿੰਦਰ ਕੌਰ ਦੇ ਮੁਤਾਬਕ ਉਸ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਉਨ੍ਹਾਂ ਸਿਰਫ ਪਿੰਡ ਪਿੰਡ ਜਾ ਕੇ ਮਹਿਲਾਵਾਂ ਨੂੰ ਇਹ ਟ੍ਰੇਨਿੰਗ ਦੇ ਚੁੱਕੀ ਹੈ ਬਲਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਉਸ ਨੂੰ ਜੇਲ੍ਹ ਅੰਦਰ ਆਪਣੀਆਂ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਦਵਿੰਦਰ ਕੌਰ ਦੇ ਇਸ ਕੰਮ ਤੋਂ ਮਹਿਲਾਵਾਂ ਵੀ ਖ਼ੁਸ਼  ਜਿਨ੍ਹਾਂ ਮਹਿਲਾਵਾਂ ਨੂੰ ਦਵਿੰਦਰ ਕੌਰ ਸਿਲਾਈ ਕਢਾਈ ਦੀ ਟ੍ਰੇਨਿੰਗ ਦੇ ਚੁੱਕੀ ਹੈ ਉਨ੍ਹਾਂ ਦਾ ਕਹਿਣਾ ਵੀ ਹੈ ਕਿ ਅੱਜ ਦੇ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਲੜਕੀਆਂ ਦੇ ਹੱਥ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੋਵੇ ਜੋ ਔਖੇ ਵਕਤ ਉਨ੍ਹਾਂ ਦੇ ਕੰਮ ਆ ਸਕੇ। ਉਹ ਦਵਿੰਦਰ ਕੌਰ ਬਾਰੇ ਵੀ ਕਹਿੰਦੀਆਂ ਨੇ ਕਿ ਦਵਿੰਦਰ ਪੰਜਾਬ ਦੀਆਂ ਲੱਖਾਂ ਮਹਿਲਾਵਾਂ ਲਈ ਇੱਕ ਮਿਸਾਲ ਹੈ ਜੋ ਖੁਦ ਅਪਾਹਜ ਹੁੰਦੇ ਹੋਏ ਹਜ਼ਾਰਾਂ ਕੁੜੀਆਂ ਅਤੇ ਮਹਿਲਾਵਾਂ ਨੂੰ ਆਪਣੇ ਪੈਰਾਂ ਤੇ ਖੜੇ ਕਰ ਚੁੱਕੀ ਹੈ।   (ਜਲੰਧਰ ਤੋਂ ਜਗਰੂਪ ਦੀ ਰਿਪੋਰਟ) -PTC News


Top News view more...

Latest News view more...