ਪੀਟੀਸੀ ਦਵਿੰਦਰਪਾਲ ਸਿੰਘ ਦਾ ਅਸਲ ਘਰ ਸੀ ਤੇ ਹਮੇਸ਼ਾਂ ਹੀ ਉਸਨੇ ਪੀਟੀਸੀ ਦਾ ਝੰਡਾ ਉੱਪਰ ਚੁੱਕਿਆ :ਰਾਬਿੰਦਰ ਨਾਰਾਇਣ

Davinder Pal kept the flag of PTC flying highRabindra Narayan
ਪੀਟੀਸੀ ਦਵਿੰਦਰਪਾਲ ਸਿੰਘ ਦਾ ਅਸਲ ਘਰ ਸੀ ਤੇ ਹਮੇਸ਼ਾਂ ਹੀ ਉਸਨੇ ਪੀਟੀਸੀ ਦਾ ਝੰਡਾ ਉੱਪਰ ਚੁੱਕਿਆ :ਰਾਬਿੰਦਰ ਨਾਰਾਇਣ    

ਪੀਟੀਸੀ ਦਵਿੰਦਰਪਾਲ ਸਿੰਘ ਦਾ ਅਸਲ ਘਰ ਸੀ ਤੇ ਹਮੇਸ਼ਾਂ ਹੀ ਉਸਨੇ ਪੀਟੀਸੀ ਦਾ ਝੰਡਾ ਉੱਪਰ ਚੁੱਕਿਆ :ਰਾਬਿੰਦਰ ਨਾਰਾਇਣ:ਚੰਡੀਗੜ੍ਹ : ਪੀਟੀਸੀ ਨਿਊਜ਼ ਦੇ ਸੀਨੀਅਰ ਪ੍ਰੋਡਿਊਸਰ ਅਤੇ ਐਂਕਰ ਦਵਿੰਦਰਪਾਲ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ,ਜੋ ਬਹੁਤ ਹੀ ਦੁਖਦਾਈ ਖ਼ਬਰ ਹੈ। ਇਸ ਸਬੰਧੀ ਪੀਟੀਸੀ ਨਿਊਜ਼ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਾਰਾਇਣ ਜੀ ਨੇ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਜਦੋਂ ਪੀਟੀਸੀ ਦੇ ਸ਼ੁਰੂਆਤੀ ਦਿਨਾਂ ਵਿੱਚ 2009 ਵਿੱਚ ਤਕਰੀਬਨ 30 ਲੋਕ ਅਸਤੀਫ਼ਾ ਦੇ ਕੇ ਕਿਸੇ ਹੋਰ ਸੰਸਥਾ ਵਿੱਚ ਚਲੇ ਗਏ ਸੀ ਤਾਂਦਵਿੰਦਰਪਾਲ ਸਿੰਘ ਨੇ ਕਿਹਾ ਸੀ ਕਿ ਸਰ, ਤੁਸੀ ਫਿਕਰ ਨਾ ਕਰੋ , ਘਰ ਜਾਓ ,ਅਸੀਂ ਇਥੇ ਹਾਂ। ਅਸੀਂ ਹਰ ਚੀਜ਼ ਦਾ ਖਿਆਲ ਰੱਖਾਂਗੇ। ਦਵਿੰਦਰ ਇੱਕ ਸੰਸਥਾਪਕ ਸਾਥੀ ਸਨ।

ਰਾਬਿੰਦਰ ਨਾਰਾਇਣ ਜੀ ਨੇ ਲਿਖਿਆ ਕਿ ਉਸ ਸਮੇਂ ਦਵਿੰਦਰਪਾਲ ਸਿੰਘ ਇਕ ਅਜਿਹਾ ਵਿਅਕਤੀ ਸੀ, ਜਿਸ ‘ਤੇ ਮੈਂ ਭਰੋਸਾ ਕਰ ਸਕਦਾ ਸੀ। ਦਵਿੰਦਰਪਾਲ ਸਿੰਘ ਹਰ ਚੀਜ਼ ਦਾ ਖਿਆਲ ਰੱਖਦਾ ਸੀ ,ਜਿਸ ਲਈ ਉਸਨੂੰ ਜ਼ਿੰਮੇਵਾਰ ਬਣਾਇਆ ਗਿਆ ਸੀ। ਦਵਿੰਦਰਪਾਲ ਸਿੰਘ ਨੂੰ ਸਾਹਿਤਕ ਜਾਂ ਰਾਜਨੀਤਿਕ ਬਾਰੇ ਡੂੰਗਾ ਗਿਆਨ ਸੀ। ਉਹ ਕਈ ਸਾਲਾਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ ਅਤੇ ਉਸਨੂੰ ਉਸਦੇ ਪਿਤਾ ਨੇ ਕੁਝ ਸਾਲ ਪਹਿਲਾਂ ਇੱਕ ਕਿਡਨੀ ਦਿੱਤੀ ਸੀ, ਜਿਸ ਤੋਂ ਬਾਅਦ ਉਹ ਸਿਹਤਯਾਬ ਹੋ ਗਿਆ ਸੀ।

Davinder Pal kept the flag of PTC flying highRabindra Narayan
ਪੀਟੀਸੀ ਦਵਿੰਦਰਪਾਲ ਸਿੰਘ ਦਾ ਅਸਲ ਘਰ ਸੀ ਤੇ ਹਮੇਸ਼ਾਂ ਹੀ ਉਸਨੇ ਪੀਟੀਸੀ ਦਾ ਝੰਡਾ ਉੱਪਰ ਚੁੱਕਿਆ :ਰਾਬਿੰਦਰ ਨਾਰਾਇਣ

ਇਸ ਮਗਰੋਂ ਉਨ੍ਹਾਂ ਨੂੰ ਅਮਰੀਕਾ ਵਿੱਚ ਪੀਟੀਸੀ ਨਿਊਜ਼ ਦੇ ਕੰਮਾਂ ਦੀ ਅਗਵਾਈ ਕਰਨ ਲਈ ਨਿਊਯਾਰਕ ‘ਚ ਭੇਜਿਆ ਗਿਆ ਸੀ ,ਜਿੱਥੇ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਦੇ ਕਾਰਜਾਂ ਦਾ ਵਿਸਥਾਰ ਕੀਤਾ ਅਤੇ ਲਗਭਗ ਇਕ ਸਾਲ ਪਹਿਲਾਂ ਹੀ ਭਾਰਤ ਵਾਪਸ ਆਇਆ ਸੀ। ਉਸ ਸਮੇਂ ਤੋਂ ਉਹ ਸਾਡੇ ਵਿਦੇਸ਼ੀ ਬੁਲੇਟਿਨ ਦਾ ਸਾਰਾ ਕੰਮਕਾਰ ਸੰਭਾਲਦੇ ਆ ਰਹੇ ਸਨ। ਪੀਟੀਸੀ ਉਸ ਦਾ ਅਸਲ ਘਰ ਸੀ ,ਕਿਉਂਕਿ ਉਸਨੇ ਆਪਣਾ ਬਹੁਤਾ ਸਮਾਂ ਦਫ਼ਤਰ ਵਿਚ ਬਿਤਾਇਆ ਸੀ। ਦਵਿੰਦਰਪਾਲ ਸਿੰਘ ਨੇ ਬੜੀ ਮਿਹਨਤ ਨਾਲ ਪੀਟੀਸੀ ਨਿਊਜ਼ ਨੂੰ ਚਮਕਦਾਰ ਬਣਾਉਣ ਲਈ ਕੰਮ ਕੀਤਾ।

Davinder Pal kept the flag of PTC flying highRabindra Narayan
ਪੀਟੀਸੀ ਦਵਿੰਦਰਪਾਲ ਸਿੰਘ ਦਾ ਅਸਲ ਘਰ ਸੀ ਤੇ ਹਮੇਸ਼ਾਂ ਹੀ ਉਸਨੇ ਪੀਟੀਸੀ ਦਾ ਝੰਡਾ ਉੱਪਰ ਚੁੱਕਿਆ :ਰਾਬਿੰਦਰ ਨਾਰਾਇਣ

ਰਾਬਿੰਦਰ ਨਾਰਾਇਣ ਜੀ ਨੇ ਦੱਸਿਆ ਕਿਮੇਰੀ ਕੱਲ ਹੀ ਦਵਿੰਦਰਪਾਲ ਸਿੰਘ ਨਾਲ ਗੱਲ ਹੋਈ ਸੀ। ਜਦੋਂ ਹੀ ਅੱਜ ਸਵੇਰੇ ਉਨ੍ਹਾਂ ਦੇ ਦਿਹਾਂਤ ਬਾਰੇ ਖ਼ਬਰ ਮਿਲੀ ਤਾਂ ਦਿਲ ਨੂੰ ਗਹਿਰਾ ਸਦਮਾ ਲੱਗਾ ਤੇ ਯਕੀਨ ਨਹੀਂ ਹੋ ਰਿਹਾ ਸੀ ,ਕਿ ਦਵਿੰਦਰਪਾਲ ਸਿੰਘ ਅੱਜ ਸਾਡੇ ਵਿਚਕਾਰ ਨਹੀਂ ਰਹੇ।  ਇਸ ਦੁੱਖ ਦੀ ਘੜੀ ਵਿੱਚ ਸਾਰਾ ਪੀਟੀਸੀ ਨੈਟਵਰਕ ਹਮੇਸ਼ਾਂ ਉਸਦੇ ਪਰਿਵਾਰ ਦੇ ਨਾਲ ਖੜਾ ਹੈ। ਜਿਵੇਂ ਕਿ ਉਹਨਾਂ ਨੇ ਕੰਮ ਕੀਤਾ ਹੈ , ਉਨ੍ਹਾਂ ਦਾ ਭਰਾ ਵੀ ਸਾਡੇ ਨਾਲ ਕੰਮ ਕਰ ਰਿਹਾ ਹੈ। ਮੇਰਾਦਵਿੰਦਰਪਾਲ ਸਿੰਘ ਦੇ ਪਿਤਾ ਨੂੰ ਸਲਾਮ ਹੈ ,ਜਿਨ੍ਹਾਂ ਨੇ ਆਪਣਾ ਗੁਰਦਾ ਦੇ ਕੇ ਉਸਨੂੰ ਇੱਕ ਹੋਰ ਜੀਵਨ ਦਿਤਾ। ਦਵਿੰਦਰਪਾਲ ਸਿੰਘਨੇ ਪੀਟੀਸੀ ਦੇ ਝੰਡੇ ਨੂੰ ਹਮੇਸ਼ਾਂ ਉੱਚਾ ਰੱਖਿਆ ਹੈ।
-PTCNews