Wed, Apr 24, 2024
Whatsapp

4 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਹੋਈ ਮੌਤ

Written by  Joshi -- October 06th 2017 06:16 PM
4 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਹੋਈ ਮੌਤ

4 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਹੋਈ ਮੌਤ

4 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਇਹ ਘਟਨਾ, ਪੁਲਿਸ ਨੇ ਜਤਾਇਆ ਸ਼ੱਕ ਵਿਦੇਸ਼, ਇੱਕ ਅਜਿਹਾ ਸ਼ਬਦ ਜਿਸਨੂੰ ਸੁਣਦਿਆਂ ਹੀ ਵਧੀਆ ਜ਼ਿੰਦਗੀ ਅਤੇ ਬਿਹਤਰ ਭਵਿੱਖ ਦੀ ਆਸ ਨਜ਼ਰ ਆਉਣ ਲੱਗਦੀ ਹੈ। ਅਜਿਹੇ ਹੀ ਕੁਝ ਸੁਪਨੇ ਲੈ ਕੇ ਹਰਿਆਣਾ ਸੂਬੇ 'ਚ ਪੈਂਦੇ ਅੰਬਾਲਾ ਸ਼ਹਿਰ ਦਾ 24 ਸਾਲਾ ਨੌਜਵਾਨ ਅੱਜ ਤੋਂ 4 ਸਾਲ ਪਹਿਲਾਂ ਵਿਦੇਸ਼ ਨਿਊਜ਼ੀਲੈਂਡ ਗਿਆ, ਪਰ ਉਥੇ ਉਸ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Dead body of Indian New Zealand boy found in bushes by policeਉਥੇ ਜਾ ਕੇ ਉਸਨੇ 'ਹੋਸਪੀਟੈਲਟੀ ਐਂਡ ਟੂਰਿਜ਼ਮ' ਦੀ ਪੜ੍ਹਾਈ ਸ਼ੁਰੂ ਕੀਤੀ ਸੀ।ਪਰ, ਪਿਛਲੇ ਕੁਝ ਦਿਨਾਂ ਤੋਂ ਸੰਚਿਤ ਲਾਪਤਾ ਸੀ। ਉਸਦੇ ਸਾਥੀਆਂ ਅਨੁਸਾਰ, ਉਹ ਆਈਲੈਂਡ ਘੁੰਮਣ ਗਿਆ ਪਰ ਅਕਤੂਬਰ ਮਹੀਨੇ ਦੀ ੧ ਤਰੀਕ ਤੋਂ ਬਾਅਦ ਉਹ ਵਾਪਿਸ ਨਹੀਂ ਆਇਆ। ਜਦੋਂ ਇਸਦੀ ਸੂਚਨਾ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਉਸੀ ਭਾਲ ਸ਼ੁਰੂ ਕੀਤੀ। ਭਾਲ ਦੌਰਾਨ ਪੁਲਿਸ ਨੂੰ ਜੰਗਲੀ ਖੇਤਰ 'ਚੋਂ ਉਸ ਦੀ ਲਾਸ਼ ਮਿਲੀ ਹੈ ਅਤੇ ਤਕਰੀਬਨ 300 ਮੀਟਰ ਦੀ ਦੂਰੀ ਤੋ ਉਸਦੀ ਲਾਸ਼ ਮਿਲੀ ਹੈ। Dead body of Indian New Zealand boy found in bushes by policeਪੁਲਿਸ ਨੂੰ ਉਸਦਾ ਕਤਲ ਹੋਣ ਦਾ ਸ਼ੱਕ ਹੈ। ਮ੍ਰਿਤਕ ਦੇ ਪਿਤਾ ਨੇ ਵੀ ਸ਼ੱਕ ਜਤਾਇਆ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਇਲਾਕੇ 'ਚੋਂ ਉਹਨਾਂ ਦੇ ਬੇਟੇ ਦੀ ਲਾਸ਼ ਮਿਲੀ ਹੈ, ਉਸ 'ਚ ਰਾਤ ਤੋਂ ਬਾਅਦ ਲੋਕਾਂ ਨੂੰ ਜਾਣ ਦੀ ਇਜ਼ਾਜ਼ਤ ਹੀ ਨਹੀਂ ਹੈ। ਮ੍ਰਿਤਕ ਦੇ ਸਰੀਰ 'ਤੇ ਜ਼ਖਮਾਂ ਦੇ ਨਿਸ਼ਾਨ ਵੀ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। —PTC News


Top News view more...

Latest News view more...