ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ 

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ:ਸਰੀ : ਕੈਨੇਡਾ ਦੇ ਸਰੀ ਵਿਖੇ ਰਹਿੰਦੇ ਇੱਕ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 21 ਸਾਲਾ ਅਮਰਿੰਦਰ ਸਿੰਘ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ ਪਰ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੇ ਇਕ ਪਾਕਿਸਤਾਨੀ ਕੁੜੀ ਦੇ ਪਿਆਰ ‘ਚ ਜਾਨ ਦਿੱਤੀ ਹੈ।

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ

ਜਾਣਕਾਰੀ ਅਨੁਸਾਰ ਜਲੰਧਰ ਦਾ ਰਹਿਣ ਵਾਲਾ ਨੌਜਵਾਨ 2017 ਵਿਚ ਕੈਨੇਡਾ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਪਰ ਉਸ ਨੇ ਕਦੇ ਪੈਸੇ ਨਹੀਂ ਭੇਜੇ ਸਨ ,ਸਗੋਂ ਮਾਪਿਆਂ ਕੋਲੋਂ ਪੈਸੇ ਮੰਗਵਾ ਲੈਂਦਾ ਸੀ। ਉਸ ਨੇ ਪਰਿਵਾਰ ਕੋਲੋਂ ਮਾਰਚ 2020 ਤੱਕ 20 ਲੱਖ ਰੁਪਏ ਮੰਗਵਾ ਲਏ ਸਨ। ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਇਕ ਪਾਕਿਸਤਾਨੀ ਕੁੜੀ ਨੂੰ ਪੈਸੇ ਦੇ ਦਿੰਦਾ ਸੀ।

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ

ਪਰਿਵਾਰ ਮੁਤਾਬਕ ਇਸ ਤੋਂ ਪਹਿਲਾਂ ਵੀ ਇਸ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ,ਜਦੋਂ ਉਸ ਕੋਲ ਫੀਸ ਦੇਣ ਲਈ ਵੀ ਪੈਸੇ ਨਾ ਬਚੇ ਪਰ ਉਸ ਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਮਝਾਇਆ ਤੇ ਉਸ ਨੇ ਮੁੜ ਅਜਿਹਾ ਨਾ ਕਰਨ ਦਾ ਵਾਅਦਾ ਵੀ ਕੀਤਾ ਸੀ।

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ

ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਅਮਰਿੰਦਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਨੇ ਪੜ੍ਹਾਈ ਪੂਰੀ ਕਰ ਲਈ ਹੈ ਪਰ ਇਸ ਦੇ ਬਾਅਦ 17 ਸਤੰਬਰ ਨੂੰ ਉਸ ਨੇ ਆਤਮ-ਹੱਤਿਆ ਕਰ ਲਈ। ਉਸ ਨੇ ਪਾਕਿਸਤਾਨ ਰਹਿਣ ਵਾਲੀ ਕੁੜੀ ਨੂੰ ਇਕ ਪਾਰਸਲ ਵੀ ਭੇਜਿਆ ਸੀ ਜੋ ਰੱਦ ਹੋ ਕੇ ਵਾਪਸ ਆ ਗਿਆ।
-PTCNews