ਨਸ਼ੇ ਨੇ ਖਾਧਾ ਤਿੰਨ ਭੈਣਾਂ ਦਾ ਇਕਲੌਤਾ ਭਰਾ, ਓਵਰਡੋਜ਼ ਕਾਰਨ ਹੋਈ ਮੌਤ

By Jashan A - July 29, 2021 11:07 am

ਮਲੋਟ: ਪੰਜਾਬ 'ਚ ਨਸ਼ਿਆਂ (Drug) ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਤੇ ਆਏ ਦਿਨ ਇਸ ਨਸ਼ੇ ਕਾਰਨ ਪੰਜਾਬ ਦੇ ਨੌਜਵਾਨ ਮੌਤ ਦੇ ਘਾਟ ਉੱਤਰ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਮਲੋਟ ਦੇ ਅਜੀਤ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ, ਜਿਥੇ 27 ਸਾਲ ਦੇ ਨੋਜਵਾਨ ਦੀ ਨਸ਼ੇ ਦੀ ਓਵਰਡੋਜ਼ (drug overdose) ਦਾ ਟੀਕਾ ਲਗਉਣ ਨਾਲ ਮੌਤ ਹੋਈ ਹੈ।

ਮਿਰਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕੇ ਉਸ ਦੇ ਉਸ ਦਾ ਇਕਲੌਤਾ 27 ਸਾਲਾ ਬੇਟਾ ਜਗਸੀਰ ਸਿੰਘ ਸਿੰਘ ਜੋ ਕੇ ਪਿਛਲੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਇਕ ਟਰੱਕ ਚਾਲਕ ਸੀ, ਜਿਸ ਦੇ ਤਿੰਨ ਭੈਣਾਂ ਦਾ ਭਰਾ ਸੀ।

ਹੋਰ ਪੜ੍ਹੋ: 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਵਿੱਢੀ ਤਿਆਰੀ, ਅਧਿਕਾਰੀਆਂ ਨੂੰ ਦਿੱਤੇ ਇਹ ਆਦੇਸ਼

ਉਹਨਾਂ ਦੱਸਿਆ ਉਸ ਦੇ ਪਿਤਾ ਦੀ ਕਰੋਨਾ ਸਮੇ ਮੌਤ ਹੋ ਚੁਕੀ ਹੈ, ਮੈਂ ਲੋਕਾਂ ਦੇ ਘਰਾਂ ਵਿਚ ਕੱਮ ਕਰਕੇ ਗੁਜਾਰਾ ਕਰਦੀ ਹਾਂ ਅਤੇ ਕਰਾਏ ਦੇ ਮਕਾਨ ਵਿਚ ਰਹਿ ਰਹੀ ਹਾਂ। ਅਸੀਂ ਆਪਣੇ ਬੇਟੇ ਨੂੰ ਨਸ਼ਾ ਛੁਡਾਉਣ ਲਈ ਬੜੇ ਯਤਨ ਕੀਤੇ ਕੱਲ ਉਸ ਨੇ ਘਰ ਵਿਚ ਨਸ਼ੇ ਵਾਲਾ ਟੀਕਾ ਲਗਾਇਆ ਤੇ ਓਵਰਡੋਜ਼ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਦੂਸਰੇ ਪਾਸੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਇਲਜ਼ਾਮ ਲਗਾ ਰਹੇ ਹਨ ਕਿ ਮਲੋਟ ਵਿਚ ਨਸ਼ਾ ਪੂਰੇ ਧੜੱਲੇ ਨਾਲ ਵਿਕ ਰਿਹਾ ਹੈ, ਪਰ ਸਰਕਾਰ ਨੇ ਸਿਰਫ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ, ਨਸ਼ਾ ਖ਼ਤਮ ਹੋਣ ਦੀ ਬਜਾਏ  ਵੱਧ ਹੋਇਆ ਹੈ।

-PTC News

adv-img
adv-img