ਪੰਜਾਬ

ਕਿਸਾਨ ਆਗੂਆਂ ਨੂੰ ਜਾਨੋ-ਮਾਰਨ ਦੀਆਂ ਧਮਕੀਆਂ ਦਾ ਜ਼ਿਲ੍ਹਾ ਕਮੇਟੀ ਵੱਲੋਂ ਲਿਆ ਗੰਭੀਰ ਨੋਟਿਸ

By Riya Bawa -- July 18, 2022 5:10 pm -- Updated:July 18, 2022 5:15 pm

ਪਟਿਆਲਾ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਖਜ਼ਾਨਚੀ ਜਸਵਿੰਦਰ ਸਿੰਘ ਬਰਾਸ ਨੂੰ ਪਿਛਲੇ ਦਿਨੀ ਕਿਸੇ ਬਾਹਰਲੇ ਨੰਬਰ ਤੋਂ ਧਮਕੀ ਭਰਿਆ ਫੌਨ ਕੀਤਾ ਗਿਆ। ਇਸ ਵਿੱਚ ਆਗੂ ਨੂੰ ਦੋ ਮਹੀਨੇ ਦਾ ਸਮਾਂ ਦਿੰਦੇ ਹੋਏ, ਜਾਨੋ-ਮਾਰਨ ਦੀ ਧਮਕੀ ਦਿੱਤੀ ਗਈ। ਇਸ ਦਾ ਨੋਟਿਸ ਲੈਂਦੇ ਹੋਏ, ਜਥੇਬੰਦੀ ਦੇ ਜ਼ਿਲ੍ਹਾ ਆਗੂਆਂ ਦੀ ਟੀਮ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਮਸਲਾ ਲਿਆਂਦਾ ਗਿਆ।

ਅਧਿਕਾਰੀਆਂ ਨੂੰ ਧਮਕੀਆਂ ਸੰਬੰਧੀ ਸਬੂਤ ਦਿੱਤੇ ਗਏ, ਐਸ ਐਸ ਪੀ ਪਟਿਆਲਾ ਵੱਲੋਂ ਅਸ਼ਵਾਸ਼ਨ ਦਵਾਇਆ ਕਿ ਇਸ ਸੰਬੰਧੀ ਫੋਨ ਟਰੇਸ ਕਰਕੇ, ਸ਼ਰਾਰਤੀ ਅਨਸਰਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਜ਼ਿਲ੍ਹੇ ਦੇ ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਸੂਬਾ ਕਮੇਟੀ ਨਾਲ ਤਾਲਮੇਲ ਕਰਕੇ ਵੱਡਾ ਐਕਸ਼ਨ ਲਿਆ ਜਾਵੇਗਾ। ਕਿਸੇ ਵੀ ਜਨਤਕ ਆਗੂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ।

(ਗਗਨ ਦੀਪ ਆਹੂਜਾ ਦੀ ਰਿਪੋਰਟ)

-PTC News

  • Share