Wed, Apr 24, 2024
Whatsapp

ਪ੍ਰੀਖਿਆ ਕੇਂਦਰ ਤਬਦੀਲ ਕਰਨ ਦਾ ਫੈਸਲਾ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ : ਅਕਾਲੀ ਦਲ

Written by  Joshi -- January 22nd 2018 06:00 PM
ਪ੍ਰੀਖਿਆ ਕੇਂਦਰ ਤਬਦੀਲ ਕਰਨ ਦਾ ਫੈਸਲਾ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ : ਅਕਾਲੀ ਦਲ

ਪ੍ਰੀਖਿਆ ਕੇਂਦਰ ਤਬਦੀਲ ਕਰਨ ਦਾ ਫੈਸਲਾ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ : ਅਕਾਲੀ ਦਲ

Decision to shift examination centers is a cruel joke on students: SAD: ਨਕਲ ਰੋਕਣ ਲਈ ਸੀਸੀਟੀਵੀ ਤਕਨੀਕ ਦੀ ਮੱਦਦ ਲਈ ਜਾ ਸਕਦੀ ਹੈ: ਬਰਾੜ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਤਬਦੀਲ ਕਰਨ ਦੇ ਫੈਸਲੇ ਨੂੰ ਵਿਦਿਆਰਥੀਆਂ ਨਾਲ ਕੋਝਾ ਮਜਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਅਜਿਹੇ ਬੇਤੁਕੇ ਤੇ ਗੈਰ ਤਰੀਕਸੰਗਤ ਫੈਸਲਿਆਂ ਨਾਲ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। Decision to shift examination centers is a cruel joke on students: SADਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਨਕਲ ਰੋਕਣ ਦੇ ਨਾਮ 'ਤੇ ਪ੍ਰੀਖਿਆ ਕੇਂਦਰ ਤਬਦੀਲ ਕਰਨ ਦਾ ਫੈਸਲਾ ਬਿਲਕੁਲ ਹੀ ਗਲਤ ਫੈਸਲਾ ਹੈ ਜਿਸ ਨਾਲ ਵਿਦਿਆਰਥੀਆਂ 'ਤੇ ਮਾਨਸਿਕ ਤੇ ਸਰੀਰਕ ਦਬਾਅ ਬਣ ਸਕਦਾ ਹੈ ਤੇ ਪ੍ਰੀਖਿਆਵਾਂ ਵਿਚ ਉਹਨਾਂ ਦਾ ਵਿਦਿਅਕ ਨੁਕਸਾਨ ਹੋਣ ਦਾ ਡਰ ਬਣ ਗਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿੱਖਿਆ ਬੋਰਡ ਨੇ ਨਕਲ ਰੋਕਣ ਦੇ ਨਾਮ 'ਤੇ ਅਜਿਹੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਜਦਕਿ ਨਕਲ ਰੋਕਣ ਲਈ ਹੋਰ ਕਈ ਤਰੀਕੇ ਉਪਲਬਧ ਹਨ। Decision to shift examination centers is a cruel joke on students: SAD: ਸ੍ਰੀ ਬਰਾੜ ਨੇ ਕਿਹਾ ਕਿ ਪ੍ਰੀਖਿਆਵਾਂ ਵੇਲੇ ਤਾਂ ਪਹਿਲਾਂ ਹੀ ਬਾਹਰੋਂ ਸਟਾਫ ਤਾਇਨਾਤ ਕੀਤਾ ਜਾਂਦਾ ਹੈ ਜਿਸਦੀ ਬਦੌਲਤ ਵਿਦਿਆਰਥੀਆਂ ਨੂੰ ਸਕੂਲ ਆਪਣਾ ਹੋਣ ਦਾ ਲਾਭ ਨਹੀਂ ਮਿਲ ਸਕਦਾ। ਦੂਜਾ ਅਜਿਹੀ ਤਕਨਾਲੋਜੀ ਵਾਲੇ ਯੁੱਗ ਵਿਚ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਵੀ ਲਈ ਜਾ ਸਕਦੀ ਹੈ ਜਿਸ ਨਾਲ ਨਕਲ ਨੂੰ ਠੱਲ ਪਾਈ ਜਾ ਸਕਦੀ ਹੈ ਜਦਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨਕਲ ਕਰਵਾਉਣ ਵਿਚ ਸ਼ਾਮਲ ਅਧਿਆਪਕਾਂ ਤੇ ਸਟਾਫ ਖਿਲਾਫ ਸਖ਼ਤ ਕਾਰਵਾਈ ਦੀ ਚੇਤਾਵਨੀ ਦੇ ਕੇ ਵੀ ਨਕਲ ਰੋਕਣ ਦੇ ਉਪਰਾਲੇ ਕਰ ਸਕਦਾ ਹੈ। ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਨਕਲ ਰੋਕਣ ਦੇ ਨਾਮ 'ਤੇ ਵਿਦਿਆਰਥੀਆਂ ਲਈ ਅਜਿਹੀਆਂ ਮੁਸ਼ਕਿਲਾਂ ਖੜ•ੀਆਂ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਦਾ ਵਿਦਿਆਰਥੀਆਂ ਕੋਲ ਕੋਈ ਹੱਲ ਨਹੀਂ। ਉਹਨਾਂ ਕਿਹਾ ਕਿ ਲੜਕੀਆਂ ਨੂੰ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹਨਾਂ ਦੇ ਮਾਪਿਆਂ ਨੂੰ ਵੀ ਤੰਗ ਪ੍ਰੇਸ਼ਾਨ ਸਿਰਫ ਬੋਰਡ ਦੇ ਬੇਤੁਕੇ ਫੈਸਲੇ ਕਾਰਨ ਹੋਣਾ ਪਵੇਗਾ। Decision to shift examination centers is a cruel joke on students: SADDecision to shift examination centers is a cruel joke on students: SAD: ਉਹਨਾਂ ਨੇ ਸਿੱਖਿਆ ਵਿਭਾਗ ਤੇ ਬੋਰਡ ਨੂੰ ਅਪੀਲ ਕੀਤੀ ਕਿ ਅਜਿਹੇ ਮਨਮਰਜ਼ੀ ਭਰੇ ਬੇਤੁਕੇ ਫੈਸਲੇ ਦੀ ਤੁਰੰਤ ਸਮੀਖਆ ਕਰਦਿਆਂ ਇਸਨੂੰ ਵਾਪਸ ਲਿਆ ਜਾਵੇ ਤੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। —PTC News


Top News view more...

Latest News view more...