Thu, Apr 25, 2024
Whatsapp

ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚ ਅੱਜ ਹੋਵੇਗੀ ਸੁਣਵਾਈ

Written by  Shanker Badra -- March 31st 2021 10:17 AM
ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚ ਅੱਜ ਹੋਵੇਗੀ ਸੁਣਵਾਈ

ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚ ਅੱਜ ਹੋਵੇਗੀ ਸੁਣਵਾਈ

ਨਵੀਂ ਦਿੱਲੀ : ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮੁੱਖ ਦੋਸ਼ੀ ਦੀਪ ਸਿੱਧੂ ਵੱਲੋਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਅੱਜ ਤੀਸ ਹਜ਼ਾਰੀ ਅਦਾਲਤ ਵਿੱਚ ਹੋਵੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਦੀਪ ਸਿੱਧੂ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ। [caption id="attachment_485256" align="aligncenter" width="300"]Deep Sidhu's bail plea to be Hearing in court today in Delhi violence case ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚਅੱਜ ਹੋਵੇਗੀ ਸੁਣਵਾਈ[/caption] ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ ਵਕੀਲਾਂ ਮੁਤਾਬਕ ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਦੀ ਪੂਰੀ ਉਮੀਦ ਹੈ ,ਕਿਉਂਕਿ ਕਿਉਂਕਿ 26 ਜਨਵਰੀ ਹਿੰਸਾ ਮਾਮਲੇ 'ਚ ਗ੍ਰਿਫਤਾਰ ਤਿਹਾੜ ਜੇਲ੍ਹ 'ਚ ਬੰਦ ਬਹੁਤ ਸਾਰੇ ਦੋਸ਼ੀਆਂ ਨੂੰ ਹੁਣ ਤੱਕ ਜ਼ਮਾਨਤ ਮਿਲ ਚੁੱਕੀ ਹੈ। ਦੀਪ ਸਿੱਧੂ 'ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। [caption id="attachment_485254" align="aligncenter" width="300"]Deep Sidhu's bail plea to be Hearing in court today in Delhi violence case ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚਅੱਜ ਹੋਵੇਗੀ ਸੁਣਵਾਈ[/caption] ਦੱਸ ਦੇਈਏ ਕਿ ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਿਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਤੀਸ ਹਜਾਰੀ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ 14 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਤੇ ਫਿਰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ ਤੇ ਅੱਜ ਦੀਪ ਸਿੱਧੂ ਦੀ ਜ਼ਮਾਨਤ ਦੀ ਪਟੀਸ਼ਨ 'ਤੇ ਸੁਣਵਾਈ ਹੋਣੀ ਹੈ। [caption id="attachment_485252" align="aligncenter" width="300"]Deep Sidhu's bail plea to be Hearing in court today in Delhi violence case ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚਅੱਜ ਹੋਵੇਗੀ ਸੁਣਵਾਈ[/caption] ਚਰਚਾ ਹੈ ਕਿ 2 ਅਪ੍ਰੈਲ ਨੂੰ ਉਨ੍ਹਾਂ ਦਾ ਜਨਮ ਦਿਨ ਹੈ ਤੇ ਦੇਖਣਾ ਇਹ ਹੋਵੇਗਾ ਕਿ ਦੀਪ ਸਿੱਧੂ ਆਪਣਾ ਜਨਮ ਦਿਨ ਜੇਲ੍ਹ ਤੋਂ ਬਾਹਰ ਮਨਾਉਂਦੇ ਹਨ ਜਾਂ ਨਹੀਂ। ਦੀਪ ਸਿੱਧੂ ਦੇ ਜਨਮ ਦਿਨ ਦੇ ਮੌਕੇ 'ਤੇ ਵੱਖ-ਵੱਖ ਥਾਵਾਂ 'ਤੇ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਦਾ ਕਾਫੀ ਵਿਰੋਧ ਵੀ ਕੀਤਾ ਗਿਆ ਸੀ ਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਗਿਆ ਸੀ। ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਹੋਈ ਮੌਤ [caption id="attachment_485255" align="aligncenter" width="300"]Deep Sidhu's bail plea to be Hearing in court today in Delhi violence case ਦਿੱਲੀ ਹਿੰਸਾ ਮਾਮਲਾ : ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਤੀਸ ਹਜ਼ਾਰੀ ਅਦਾਲਤ ਵਿੱਚਅੱਜ ਹੋਵੇਗੀ ਸੁਣਵਾਈ[/caption] ਦੱਸਣਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਜਥੇਬੰਦੀਆਂ ਦੀ ਮੰਗ ਦੇ ਹੱਕ ਵਿੱਚ ਟਰੈਕਟਰ ਪਰੇਡ ਕੱਢੀ ਸੀ। ਇਸ ਸਮੇਂ ਦੌਰਾਨ ਪੁਲਿਸ ਨਾਲ ਹਿੰਸਕ ਝੜਪ ਹੋਈ ਅਤੇ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਤਕ ਪਹੁੰਚ ਗਏ। ਉਸਨੇ ਲਾਲ ਕਿਲ੍ਹੇ 'ਤੇ ਕਿਸਾਨੀ ਜੱਥੇਬੰਦੀਆਂ ਦੇ ਝੰਡੇ ਅਤੇ ਧਾਰਮਿਕ ਝੰਡੇ ਲਗਾਏ ਗਏ ਸਨ। -PTCNews


Top News view more...

Latest News view more...