Thu, Apr 25, 2024
Whatsapp

ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

Written by  Shanker Badra -- November 15th 2019 09:04 AM -- Updated: November 15th 2019 09:26 AM
ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ:ਅੰਮ੍ਰਿਤਸਰ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਅੱਜ ਸਵੇਰੇ 4:30 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। [caption id="attachment_359934" align="aligncenter" width="203"]Deepika Padukone And Ranveer Singh first wedding anniversary Golden Temple ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ[/caption] ਅੱਜ ਸਵੇਰੇ ਦੀਪਿਕਾ ਅਤੇ ਰਣਵੀਰ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੀਪਿਕਾ ਮਾਰੂਨ ਰੰਗ ਦੇ ਚੂੜੀਦਾਰ ਸੂਟ 'ਚ ਨਜ਼ਰ ਆਈ ਹੈ ਅਤੇ ਉਸਦੇ ਸਿਰ 'ਤੇ ਦੁਪੱਟਾ ਲਿਆ ਹੋਇਆ ਸੀ। ਇਸ ਦੌਰਾਨ ਦੋਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਨੂੰ ਸਰਵਣ ਕੀਤਾ ਹੈ। [caption id="attachment_359935" align="aligncenter" width="300"]Deepika Padukone And Ranveer Singh first wedding anniversary Golden Temple ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ[/caption] ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ 'ਚ ਦੀਪਿਕਾ ਅਤੇ ਰਣਵੀਰ ਦਾ ਪਰਿਵਾਰ ਵੀ ਹੱਥ ਜੋੜ ਕੇ ਖੜਾ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੱਲ ਆਂਧਰਾ ਪ੍ਰਦੇਸ਼ਵਿਖੇ ਤਿਰੂਮਾਲਾ ਤਿਰੂਪਤੀ ਮੰਦਿਰ ਵਿਖੇ ਵੀ ਮੱਥਾਟੇਕਿਆ ਸੀ।ਵੈਂਕਟੇਸ਼ਵਰ ਮੰਦਿਰ ਦੇ ਦਰਸ਼ਨ ਕਰਦੇ ਸਮੇਂ ਦੀਪਿਕਾ ਨੇ ਲਾਲ ਰੰਗ ਦੀ ਸਾੜੀ ਅਤੇ ਭਾਰੀ ਗਹਿਣੇ ਪਹਿਨੇ ਸਨ। ਇਹ ਜੋੜਾ ਇੱਕ ਨਵੇਂ ਵਿਆਹੇ ਜੋੜੇ ਵਰਗਾ ਦਿਖਾਈ ਦੇ ਰਿਹਾ ਹੈ। [caption id="attachment_359932" align="aligncenter" width="300"]Deepika Padukone And Ranveer Singh first wedding anniversary Golden Temple ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇਦੀਪਿਕਾ -ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ[/caption] ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ 14-15 ਨਵੰਬਰ ਨੂੰ ਇਟਲੀ ਵਿਚ ਕੋਂਕਣੀ ਅਤੇ ਸਿੰਧੀ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ।ਦੀਪਿਕਾ-ਰਣਵੀਰ  ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿਖੇ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਗਏ ਸਨ। ਹੁਣ ਸ਼ੁੱਕਰਵਾਰ ਸਵੇਰੇ ਇਹ ਜੋੜਾ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਪਹੁੰਚਿਆ ਹੈ। -PTCNews


Top News view more...

Latest News view more...