JNU ਪਹੁੰਚੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ , ਸੋਸ਼ਲ ਮੀਡਿਆ ‘ਤੇ ਹੀਰੋ ਬਣੀ ਦੀਪਿਕਾ

Deepika Padukone JNU Visit, After
JNU ਪਹੁੰਚੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ , ਸੋਸ਼ਲ ਮੀਡਿਆ 'ਤੇ ਹੀਰੋਬਣੀ ਦੀਪਿਕਾ

JNU ਪਹੁੰਚੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ , ਸੋਸ਼ਲ ਮੀਡਿਆ ‘ਤੇ ਹੀਰੋ ਬਣੀ ਦੀਪਿਕਾ:ਨਵੀਂ ਦਿੱਲੀ : ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਹੋਈ ਹਿੰਸਾ ਤੋਂ ਬਾਅਦ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਉੱਥੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਹੋਈ ਇਸ ਘਟਨਾ ਦੀ ਕਈ ਫਿਲਮੀ ਸਿਤਾਰਿਆਂ ਨੇ ਆਲੋਚਨਾ ਕੀਤੀ ਹੈ। ਇਸ ਤੋਂ ਇਲਾਵਾ ਕਈ ਫਿਲਮੀ ਹਸਤੀਆਂ ਨੇਸੋਸ਼ਲ ਮੀਡੀਆ ‘ਤੇ ਇਸ ਘਟਨਾ ਉੱਤੇ ਵਿਰੋਧ ਕੀਤਾ ਹੈ।

Deepika Padukone JNU Visit, After "Respect" vs "Boycott" On Twitter
JNU ਪਹੁੰਚੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ , ਸੋਸ਼ਲ ਮੀਡਿਆ ‘ਤੇ ਹੀਰੋਬਣੀ ਦੀਪਿਕਾ

ਇਸ ਦੌਰਾਨ ਮੰਗਲਵਾਰ ਰਾਤ ਨੂੰ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਦਿੱਲੀ ਸਥਿਤ ਜੇਐੱਨਿਊ ਕੈਂਪਸ ਵਿੱਚ ਪਹੁੰਚੀ ਅਤੇ ਇਸ ਹਿੰਸਾ ਦੀ ਆਲੋਚਨਾ ਕੀਤੀ। ਯੂਨੀਵਰਸਿਟੀ ਵਿੱਚਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਪ੍ਰਧਾਨ ਆਈਸ਼ੀ ਘੋਸ਼ ਨਾਲ ਮੁਲਾਕਾਤ ਕੀਤੀ।

Deepika Padukone JNU Visit, After "Respect" vs "Boycott" On Twitter
JNU ਪਹੁੰਚੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ , ਸੋਸ਼ਲ ਮੀਡਿਆ ‘ਤੇ ਹੀਰੋਬਣੀ ਦੀਪਿਕਾ

ਇਸ ਤੋਂ ਬਾਅਦ ਉਹ ਰਹੇ ਪ੍ਰਦਰਸ਼ਨ ‘ਚ ਪਹੁੰਚੀ ,ਜਿੱਥੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ ਤੇ ਕਨ੍ਹੱਈਆ ਕੁਮਾਰ ਵੀ ਮੌਜੂਦ ਸਨ। ਦੀਪਿਕਾ ਪਾਦੁਕੋਣ ਕੁੱਝ ਦੇਰ ਜੇਐੱਨਿਊ ਵਿੱਚ ਰੁਕਣ ਤੋਂ ਬਾਅਦ ਉੱਥੋਂ ਚਲੀ ਗਈ। ਇਸ ਤੋਂ ਬਾਅਦਦੀਪਿਕਾਸੋਸ਼ਲ ਮੀਡਿਆ ‘ਤੇ ਹੀਰੋ’ਬਣੀ ਹੈ। ਜਿੱਥੇ ਕੁਝ ਲੋਕ ਦੀਪਿਕਾ ਦੀ ਬਹਾਦਰੀ ਦੇ ਕਸੀਦੇ ਪੜ੍ਹ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਨੂੰ ਦੀਪਿਕਾ ਦਾ ਪਬਲਿਕ ਸਟੰਟ ਆਖ਼ ਕੇ #BoycottChappak ਵਰਗੀ ਮੁਹਿੰਮ ਚਲਾ ਰਹੇ ਹਨ।

Deepika Padukone JNU Visit, After "Respect" vs "Boycott" On Twitter
JNU ਪਹੁੰਚੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ , ਸੋਸ਼ਲ ਮੀਡਿਆ ‘ਤੇ ਹੀਰੋਬਣੀ ਦੀਪਿਕਾ

ਇਸ ਦੌਰਾਨ ਕਈ ਬਾਲੀਵੁੱਡ ਸਟਾਰਸ ਦੀਪਿਕਾ ਦੀ ਹਿੰਮਤ ਦੀ ਦਾਦ ਦੇ ਰਹੇ ਹਨ ਅਤੇ #ISupportDeepikaPadukon ਵੀ ਟਵੀਟਰ ‘ਤੇ ਕਾਫ਼ੀ ਟ੍ਰੈੰਡ ਕਰ ਰਿਹਾ ਹੈ। ਡਾਇਰੈਕਟਰ ਅਨੁਰਾਗ ਕਸ਼ੱਯਪ ਨੇ ਦੀਪਿਕਾ ਪਾਦੂਕੋਣ ਦੀ ਕਾਫ਼ੀ ਤਾਰੀਫ਼ ਕੀਤੀ ਅਤੇ ਸਭ ਨੂੰ ਛਪਾਕ ਫ਼ਿਲਮ ਵੇਖਣ ਲਈ ਕਿਹਾ ਹੈ। ਬਾਲੀਵੁੱਡ ਸੇਲੀਬ੍ਰਿਟੀ ਸਿਮੀ ਗਰੇਵਾਲ ਨੇ ਦੀਪਿਕਾ ਪਾਦੂਕੋਣ ਨੂੰ ‘ਹੀਰੋ’ ਆਖ਼ਿਆ। ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਇਸ ਮੁੱਦੇ ‘ਤੇ ਖੁੱਲ੍ਹ ਕੇ ਬੋਲ ਰਹੀ ਹੈ।

ਸ਼ਬਾਨਾ ਨੇ ਦੀਪਿਕਾ ਦੀ ਤਾਰੀਫ਼ ‘ਚ ਕੀਤੇ ਟਵੀਟ ਨੂੰ ਸ਼ੇਅਰ ਕੀਤਾ।ਇਨ੍ਹਾਂ ਪ੍ਰਦਰਸ਼ਨਾਂ ‘ਚ ਖੁੱਲ੍ਹ ਕੇ ਸਾਹਮਣੇ ਆ ਰਹੀ ਸਵਰਾ ਭਾਸਕਰ ਨੇ ਵੀ ਦੀਪਿਕਾ ਦੀ ਹਿੰਮਤ ਦੀ ਖੂਬ਼ ਤਾਰੀਫ਼ ਕੀਤੀ।ਸੀਪੀਆਈ (ਐੱਮ) ਯਾਨਿ ਕਮਿਉਨਿਸਟ ਪਾਰਟੀ ਆਫ਼ ਇੰਡਿਆ ਨੇ ਆਪਣੇ ਔਫ਼ਿਸ਼ਿਅਲ ਟਵੀਟਰ ਹੈਂਡਲ ‘ਤੇ ਦੀਪਿਕਾ ਦੀ ਫੋਟੋ ਸ਼ੇਅਰ ਕਰਦਿਆਂ ਦੀਪਿਕਾ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਕੁਝ ਲੋਕ ਸ਼ੋਸ਼ਲ ਮੀਡੀਆ ਉੱਤੇ ਦੀਪਕਾ ਦੇ ਜੇਐੱਨਯੂ ਦੌਰੇ ਨੂੰ ਪਬਲੀਸਿਟੀ ਸਟੰਟ ਕਹਿ ਰਹੇ ਹਨ, ਅਤੇ ਉਨ੍ਹਾਂ ਖ਼ਿਲਾਫ਼ ਬਾਈਕਾਟ ਛਪਾਕ ਟਰੈਂਡ ਵੀ ਸ਼ੁਰੂ ਕਰ ਦਿੱਤਾ ਗਿਆ।

-PTCNews